ਬਿਲੋਏਲਾ ਤਮਿਲ ਪਰਵਾਰ ਮੁੜ ਤੋਂ ਫੈਡਰਲ ਅਦਾਲਤ ਵਿੱਚ -ਖ਼ਤਮ ਹੋਣ ਦੀ ਕਤਾਰ ਤੇ ਬਰਿਜਿੰਗ ਵੀਜ਼ਾ

ਕਈ ਸਾਲਾਂ ਤੋਂ ਚੱਲ ਰਹੀ ਨਾਗਰਿਕਤਾ ਦੀ ਲੜਾਈ ਵਿੱਚ ਲਗਾਤਾਰ ਮਾਰ ਝੇਲ ਰਿਹਾ ਬਿਲੋਏਲਾ ਤਮਿਲ ਪਰਵਾਰ, ਹੁਣ ਇੱਕ ਵਾਰੀ ਮੁੜ ਤੋਂ ਫੈਡਰਲ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਦੀ ਤਿਆਰੀ ਵਿੱਚ ਹੈ ਕਿਉਂਕਿ ਉਨ੍ਹਾਂ ਨੂੰ ਮਿਲਿਆ ਸ਼ਾਰਟ ਟਰਮ ਬਰਿਜਿੰਗ ਵੀਜ਼ੇ ਦੀ ਮਿਆਦ ਹੁਣ ਖ਼ਤਮ ਹੋਣ ਵਾਲੀ ਹੈ ਅਤੇ ਮੂਰੁਗਪਨ ਪਰਵਾਰ ਦੇ ਵਕੀਲ ਨੇ ਕਿਹਾ ਕਿ ਉਹ ਮੁੜ ਤੋਂ ਨੇਡਜ਼, ਪ੍ਰਿਯਾ ਅਤੇ ਉਨ੍ਹਾਂ ਦੀ ਬੱਚੀ ਕੋਪਿਕ ਲਈ ਬਰਿਜਿੰਗ ਵੀਜ਼ਾ ਵਧਾਉਣ ਦੀ ਅਰਜ਼ੀ ਨੂੰ ਸਰਕਾਰ ਵੱਲੋਂ ਰੱਦ ਕੀਤੇ ਜਾਣ ਨੂੰ ਹੁਣ ਫੈਡਰਲ ਅਦਾਲਤ ਵਿੱਚ ਚੁਣੌਤੀ ਦੇਣਗੇ।
ਜ਼ਿਕਰਯੋਗ ਹੈ ਕਿ ਜੇਕਰ ਹੁਣ ਵੀ ਇਸ ਅਪੀਲ ਉਪਰ ਮੂਰੁਗਪਨ ਪਰਵਾਰ ਹਾਰ ਜਾਂਦਾ ਹੈ ਤਾਂ ਉਕਤ ਪਰਵਾਰ ਨੂੰ ਮੁੜ ਤੋਂ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਜਾਂ ਫੇਰ ਆਸਟ੍ਰੇਲੀਆ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

Install Punjabi Akhbar App

Install
×