ਤਿੰਨ ਖੇਤੀ ਕਾਨੂੰਨ ਰੱਦ ਹੋਣ ‘ਤੇ ਵਿਦੇਸ਼ੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ: ਆਸਟਰੇਲੀਆ

(ਬ੍ਰਿਸਬੇਨ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਪਿਛਲੇ ਇਕ ਸਾਲ ਦੇਵੱਧ ਸਮੇਂ ਤੋਂ ਵਿਵਾਦਾਂ ਵਿਚ ਘਿਰੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਜਿੱਥੇ ਭਾਰਤੀ ਕਿਸਾਨਾਂ ਅਤੇਕਿਰਤੀਆਂ ਨੇ ਖੁਸ਼ੀ ਮਨਾਈ ਉੱਥੇ ਸਮੁੱਚੇ ਆਸਟਰੇਲੀਆ ‘ਚ ਕਿਸਾਨ ਹਿਤੈਸ਼ੀ ਵਿਦੇਸ਼ੀ ਭਾਈਚਾਰੇ ਦੇ ਚਿਹਰਿਆਂ ’ਤੇ ਖ਼ੁਸ਼ੀ ਦੀਲਹਿਰ ਵੇਖੀ ਗਈ। ਇੱਥੇ ਬ੍ਰਿਸਬੇਨ ਸ਼ਹਿਰ ਤੋਂ ‘ਕਿਸਾਨ ਏਕਤਾ ਕਲੱਬ ਆਸਟ੍ਰੇਲੀਆ’ ਦੀ ਅਗਵਾਈ ਵਿੱਚ ਸਮੂਹ ਜਥੇਬੰਦੀਆਂ, ਕਲੱਬਾਂ, ਸੰਸਥਾਵਾਂ ਆਦਿ ਨੇ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸਮੂਹਿਕ ਆਵਾਜ਼ ਬੁਲੰਦ ਕੀਤੀ। ਅਤੇ ਕਿਸਾਨੀ ਦੇ ਹੱਕ ‘ਚ ਹਾਅ ਦਾਨਾਅਰਾ ਮਾਰਿਆ। ਇਹ ਪ੍ਰਗਟਾਵਾ ਸਮੂਹ ਜਥੇਬੰਦੀਆਂ ਦੇ ਆਗੂਆਂ ਅਤੇ ਮੈਂਬਰਾਂ ਨੇ ਸਾਂਝੇ ਰੂਪ ‘ਚ ਇੱਥੇ ਮੀਡੀਆ ਨਾਲ ਕੀਤਾ।ਉਹਨਾਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਵੀ ਕਿਸਾਨੀ ਦੇ ਕਈ ਮੁੱਦੇ ਬਕਾਇਆ ਹਨ। ਜਿਹਨਾਂ ‘ਚ ਸ਼ਹੀਦਹੋਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਬਾਬਤ ਸਰਕਾਰ ਦੀ ਚੁੱਪ ਨੂੰ ਡਰਾਉਣਾ ਵਰਤਾਰਾ ਦੱਸਿਆ ਗਿਆ। ਸੰਯੁਕਤ ਕਿਸਾਨ ਮੋਰਚਾ ਨੂੰ ਇਸ ਬਾਬਤ ਗੰਭੀਰਤਾ ਨਾਲ ਸੋਚਣਾ ਪਵੇਗਾ। ਉਹਨਾਂ ਹੋਰ ਕਿਹਾ ਕਿਆਗੂਆਂ ਦੀਆਂ ਖੇਤੀ ਕਾਨੂੰਨਾਂ ਬਾਬਤ ਦਿੱਤੀਆਂ ਦਲੀਲਾਂ ਸਾਹਮਣੇ ਕੇਂਦਰ ਦੇ ਮੰਤਰੀਆਂ ਦੇ ਮੂੰਹ ਟੱਡੇ ਰਹਿ ਗਏ ਹਨ ਅਤੇ ਜਿਨ੍ਹਾਂਦੀਆਂ ਤਕਰੀਰਾਂ ਨੂੰ ਅੱਜ ਹਰ ਆਮ ਖ਼ਾਸ ਬੰਦਾ ਸੁਣਦਾ ਹੈ, ਉਨ੍ਹਾਂ ਤੋਂ ਸੇਧ ਪ੍ਰਾਪਤ ਕਰਦਾ ਜਾਪਦਾ ਹੈ। ਉਹਨਾਂ ਹੋਰ ਕਿਹਾ ਕਿ ਸਾਨੂੰਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਿਜਦਾ ਕਰਨਾ ਬਣਦਾ ਹੈ ਜਿਹਨਾਂ ਦੀ ਸ਼ਹਾਦਤ ਨੂੰ ਅੱਜ ਬੂਰ ਪਿਆ ਅਤੇ ਜੋ ਲੋਕ ਇਸ ਸੰਘਰਸ਼’ਚ ਅਡੋਲ ਰਹੇ ਉਹਨਾਂ ਸਭ ਨੂੰ ਜਿੱਤ ਦੀ ਵਧਾਈ ਅਤੇ ਦਿੱਲੋਂ ਸਲਾਮ ਭੇਜਦੇ ਹਾਂ।  ਆਗੂਆਂ ਨੇ ਆਪਣੀ ਸਾਂਝੀ ਤਕਰੀਰ ‘ਚ ਹੋਰਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਬੇਗੁਨਾਹ ਕਿਸਾਨਾਂ ਦੀ ਮੌਤ ਅਤੇ ਉਹਨਾਂ ‘ਤੇ ਹੋਏਜ਼ੁਲਮਾਂ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇੱਥੇ ਹੋਰਨਾਂ ਤੋਂ ਇਲਾਵਾ ਕਿਸਾਨ ਏਕਤਾ ਕਲੱਬ ਆਸਟ੍ਰੇਲੀਆ, ਆਸਟ੍ਰੇਲੀਅਨਪੰਜਾਬੀ ਲੇਖਕ ਸਭਾ, ਮਾਝਾ ਯੂਥ ਕਲੱਬ, ਹੋਪਿੰਗ ਈਰਾ ਆਸਟ੍ਰੇਲੀਆ, ਇਪਸਾ, ਗੁਰੂ ਨਾਨਕ ਵੈਲਫੇਅਰ ਸੋਸਾਇਟੀ, ਬ੍ਰਿਸਬੇਨਪੰਜਾਬੀ ਪ੍ਰੈੱਸ ਕਲੱਬ, ਦੋਆਬਾ ਕਿਸਾਨ ਯੂਨੀਅਨ, ਸਰਦਾਰ ਜੀ ਇੰਡੀਅਨ ਰੈੱਸਟੋਰੈਂਟ, ਓਨ ਕਰਿਊ ਅਤੇ ਸਮੂਹ ਗੁਰੂਘਰਾਂ ਦੇਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਲਈ ਵੱਡੀ ਗਿਣਤੀ ’ਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਸਿੰਘੂ, ਟਿਕਰੀ ਤੇ ਗ਼ਾਜ਼ੀਪੁਰਸਰਹੱਦਾਂ ‘ਤੇ ਬੈਠੀਆਂ ਹੋਈਆਂ ਹਨ। 

Install Punjabi Akhbar App

Install
×