ਸ੍ਰੀ ਬਿਲ ਇੰਗਲਿਸ਼ ਨੇ ਵੰਡੀਆਂ ਡਿਊਟੀਆਂ

ਇੰਟਰਨਲ ਅਫੇਰਅਰਜ਼ ਅਤੇ ਐਸੋਸੀਏਟ ਪੁਲਿਸ ਮਾਮਲਿਆਂ ‘ਤੇ  ਸ. ਕੰਵਲਜੀਤ ਸਿੰਘ ਬਖਸ਼ੀ ਰੱਖਣਗੇ ਤਿਰਛੀ ਨਜ਼ਰ

(ਸ. ਕੰਵਲਜੀਤ ਸਿੰੇਘ ਬਖਸ਼ੀ)
(ਸ. ਕੰਵਲਜੀਤ ਸਿੰੇਘ ਬਖਸ਼ੀ)

ਔਕਲੈਂਡ -ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਵਿਰੋਧੀ ਧਿਰ ਵਜੋਂ ਵਿਚਰਨ ਲਈ ਤਿਆਰ ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਬਿਲ ਇੰਗਲਿਸ਼ ਨੇ ਲੇਬਰ ਸਰਕਾਰ ਦੇ ਕੰਮਾਂ ਉਤੇ ਨਜ਼ਰਸਾਨੀ ਕਰਨ ਦੇ ਲਈ ਆਪਣੇ ਸੰਸਦ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੂੰ ‘ਅਪੋਜੀਸ਼ਨ ਸਪੋਕਸਪਰਸਨ’ ਫਾਰ ਇੰਟਰਨਲ ਅਫੇਅਰਜ਼ ਅਤੇ ਐਸੋਸੀਏਟ ਪੁਲਿਸ’ ਬਣਾਇਆ ਗਿਆ ਹੈ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ੍ਰੀ ਬਿਲ ਇੰਗਲਿਸ਼ ਵੱਲੋਂ ਇਸ ਜ਼ਿੰਮੇਵਾਰੀ ਸੌਂਪਣ ਅਤੇ ਵਿਸ਼ਵਾਸ਼ ਕਰਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕ ਨੈਸ਼ਨਲ ਪਾਰਟੀ ਵਿਰੋਧੀ ਧਿਰ ਵਜੋਂ ਲੇਬਰ ਪਾਰਟੀ ਕਾਰਜਸ਼ੈਲੀ ਦਾ ਪੂਰਾ ਲੇਖਾ-ਜੋਖਾ ਕਰਦੀ ਰਹੇਗੀ ਤੇ ਲੇਬਰ ਪਾਰਟੀ ਨੂੰ ਨੈਸ਼ਨਲ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਖੇਰੂੰ-ਖੇਰੂੰ ਨਹੀਂ ਕਰਨ ਦੇਵੇਗੀ।

Install Punjabi Akhbar App

Install
×