
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰੀਜ਼ਨ ਪਾਰਟੀ ਐਮ.ਪੀ. ਫਿਓਨਾ ਪੈਟਨ, ਗ੍ਰੀਨਜ਼ ਦੇ ਸਮਾਂਥਾ ਰਤਨਮ ਅਤੇ ਐਨੀਮਲ ਜਸਟਿਸ ਪਾਰਟੀ ਦੇ ਐਂਡੀ ਮੈਡਿਕ ਵੱਲੋਂ ਹਾਂ ਪੱਖੀ ਹੁੰਗਾਰਾ ਭਰਨ ਕਾਰਨ ਹੁਣ ਵਿਕਟੋਰੀਆ ਦੇ ਅਪਰ ਹਾਊਸ ਵਿੱਚ ਗੇਅ ਕਨਵਰਜਨ ਥੈਰੇਪੀ ਦੇ ਖ਼ਿਲਾਫ਼ ਬਿਲ ਦੇ ਪਾਸ ਹੋ ਜਾਣ ਦਾ ਰਾਹ ਹੋਰ ਵੀ ਸਾਫ ਹੋ ਗਿਆ ਹੈ। ਬਿਲ ਰਾਹੀਂ ਇਹ ਕਾਨੂੰਨ ਬਣਾਇਆ ਜਾਵੇਗਾ ਕਿ ਰਾਜ ਅੰਦਰ ਕਿਸੇ ਤਰ੍ਹਾਂ ਦੇ ਵੀ ਲਿੰਗ ਪਰਿਵਰਤਨ ਨੂੰ ਆਗਿਆ ਨਾ ਦਿੱਤੀ ਜਾਵੇ ਅਤੇ ਕਿਸੇ ਕਿਸਮ ਦੀ ਵੀ ਅਜਿਹੀ ਡਾਕਟਰੀ ਸਰਜਰੀ ਨੂੰ ਗੈਰ-ਕਾਨੂੰਨੀ ਅਤੇ ਅਣ-ਮਨੁੱਖੀ ਮੰਨਿਆ ਜਾਵੇਗਾ। ਅਤੇ ਜੇਕਰ ਅਜਿਹੀਆਂ ਮੈਡੀਕਲ ਸਰਜਰੀਆਂ ਦੌਰਾਨ ਕਿਸੇ ਨੂੰ ਕੋਈ ਗੰਭੀਰ ਚੋਟ ਆਦਿ ਲੱਗਦੇ ਹਨ ਤਾਂ ਅਜਿਹੇ ਹਾਲਾਤਾਂ ਅੰਦਰ ਅਜਿਹੇ ਆਪ੍ਰੇਸ਼ਨ ਕਰਨ ਵਾਲਿਆਂ ਨੂੰ ਸਖ਼ਤ ਜੇਲ੍ਹ ਦੀਆਂ ਸਜ਼ਾਵਾਂ ਅਤੇ 10,000 ਡਾਲਰਾਂ ਤੱਕ ਦੇ ਜੁਰਮਾਨੇ ਦਾ ਵੀ ਪ੍ਰਾਵਧਾਨ ਰੱਖਿਆ ਜਾ ਰਿਹਾ ਹੈ। ਵੈਸੇ ਇਸ ਬਿਲ ਦਾ ਵਿਰੋਧ ਧਾਰਮਿਕ ਆਗੂਆਂ ਵੱਲੋਂ ਵੀ ਕੀਤਾ ਜਾ ਚੁਕਿਆ ਹੈ ਜਿਵੇਂ ਕਿ ਮੈਲਬੋਰਨ ਦੇ ਕੈਥਲਿਕ ਆਰਚਬਿਸ਼ਪ ਪੀਟਰ ਕੋਮੈਨਸੋਲੀ ਅਤੇ ਐਂਗਲੀਕਨ ਡਾਇਓਸਿਜ਼ ਦੇ ਬਿਸ਼ਪ ਬਰੈਡ ਬਿਲਿੰਗਜ਼ ਨੇ ਇਸ ਬਿਲ ਦਾ ਵਿਰੋਧ ਹੀ ਕੀਤਾ ਹੈ ਅਤੇ ਇਸ ਨੂੰ ਸਮਾਜ ਵਿਰੋਧੀ, ਬੋਲਣ ਦੀ ਆਜ਼ਾਦੀ ਵਿਰੋਧੀ ਅਤੇ ਆਪਣੀ ਵਿਚਾਰਾਂ ਦੇ ਪ੍ਰਗਟਾਅ ਦਾ ਵਿਰੋਧੀ ਦੱਸਿਆ ਹੈ। ਵਿਕਟੋਰੀਆਈ ਇਸਲਾਮਿਕ ਕਾਂਸਲ ਦੇ ਉਪ ਪ੍ਰਧਾਨ ਆਬੇਲ ਸਲਮਾਨ ਨੇ ਤਾਂ ਇਹ ਵੀ ਕਿਹਾ ਹੈ ਕਿ ਸਰਕਾਰ ਨੇ ਧਾਰਮਿਕ ਸੰਗਠਨਾ ਕੋਲੋਂ ਤਾਂ ਇਸ ਬਿਲ ਸਬੰਧੀ ਵਿਚਾਰ ਲਏ ਹੀ ਨਹੀਂ। ਸੰਸਦ ਵਿੱਚ ਇਸ ਬਿਲ ਉਪਰ ਚਰਚਾ ਜਾਰੀ ਹੈ।