ਮੋ-ਬਾਈਕ ਗੈਂਗ ਦਾ ਸਰਗਨਾ ਮਾਰਕ ਬਡਲ ਚੜ੍ਹਿਆ ਪੁਲਿਸ ਦੇ ਹੱਥੇ, ਟਰਕੀ ਤੋਂ ਲਿਆਂਦਾ ਵਾਪਿਸ

ਟਰਕੀ ਅਤੇ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਤਿੰਨ ਸਾਲਾਂ ਦੇ ਇੱਕ ਸੀਕ੍ਰੇਟ ਮਿਸ਼ਨ ਤੋਂ ਬਾਅਦ ਆਖਿਰ ਮੋਟਰ ਸਾਈਕਲਾਂ ਵਾਲੇ ਗੈਂਗ ਦਾ ਸਰਗਨਾ -ਮਾਰਕ ਬਡਲ ਪੁਲਿਸ ਦੇ ਹੱਥੇ ਚੜ੍ਹ ਹੀ ਗਿਆ ਅਤੇ ਉਸਨੂੰ ਟਰਕੀ ਤੋਂ ਡੀ-ਪੋਰਟ ਕਰਕੇ ਆਸਟ੍ਰੇਲੀਆ ਭੇਜ ਦਿੱਤਾ ਗਿਆ ਹੈ। ਅੱਜ ਸਵੇਰੇ ਉਹ ਡਾਰਵਿਨ ਹਵਾਈ ਅੱਡੇ ਉਪਰ ਉਤਰਿਆ ਜਿੱਥੇ ਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਹੈ।
37 ਸਾਲਾਂ ਦੇ ਉਕਤ ਗੂਨਾਹਗਾਰ ਉਪਰ ਕਈ ਮੁਕੱਦਮੇ ਬਣਦੇ ਹਨ ਜਿਸ ਵਿੱਚ ਕਿ 40 ਮਿਲੀਅਨ ਡਾਲਰਾਂ ਦੀ ਨਸ਼ੀਲੇ ਪਦਾਰਥ (ਕੋਕੀਨ) ਦੀ ਖੇਪ ਵਾਲਾ ਮਾਮਲਾ ਵੀ ਹੈ। ਇਸ ਮਾਮਲੇ ਵਿੱਚ ਇਹ ਦਰਜ ਹੈ ਕਿ ਉਕਤ ਅਪਰਾਧੀ ਮੈਲਬੋਰਨ ਵਿੱਚ ਮਈ 2021 ਨੂੰ 160 ਕਿਲੋਗ੍ਰਾਮ ਕੋਕੀਨ ਲੈ ਕੇ ਆਉਣ ਵਿੱਚ ਸਹਾਈ ਸੀ।
ਉਕਤ ਅਪਰਾਧੀ, ਸਾਲ 2016 ਵਿੱਚ ਆਸਟ੍ਰੇਲੀਆ ਛੱਡ ਗਿਆ ਸੀ ਅਤੇ ਉਸਦੀ ਭਾਲ ਮਾਰਚ 2021 ਤੋਂ ਕੀਤੀ ਜਾ ਰਹੀ ਸੀ।
ਉਕਤ ਆਪ੍ਰੇਸ਼ਨ (ਆਪ੍ਰੇਸ਼ਨ ਆਇਰਨ-ਸਾਈਡ) ਜੋ ਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ, ਉਹ ਇੰਨਾ ਕੁ ਸੀਕ੍ਰੇਟ ਰੱਖਿਆ ਗਿਅ ਸੀ ਕਿ ਉਸ ਬਾਬਤ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ ਅਤੇ ਇਸ ਆਪ੍ਰੇਸ਼ਨ ਰਾਹੀਂ ਪੁਲਿਸ ਦਾ ਟੀਚਾ ਹੈ ਕਿ ਅਜਿਹੇ ਅਪਰਾਧੀਆਂ ਨੂੰ ਫੜ੍ਹ ਕੇ ਆਸਟ੍ਰੇਲੀਆ ਲਿਆਂਦਾ ਜਾਵੇ ਜੋ ਕਿ ਬਾਹਰਲੇ ਦੇਸ਼ਾਂ ਵਿੱਚ ਬੈਠ ਕੇ ਦੇਸ਼ ਅਤੇ ਸਮਾਜ ਖ਼ਿਲਾਫ਼ ਗਤੀਵਿਧੀਆਂ ਕਰਦੇ ਰਹਿੰਦੇ ਹਨ ਅਤੇ ਇਸ ਦੌਰਾਨ ਪੁਲਿਸ ਨੇ 500 ਤੋਂ ਵੀ ਵੱਧ ਗ੍ਰਿਫ਼ਤਾਰੀਆਂ ਹੁਣ ਤੱਕ ਕੀਤੀਆਂ ਹੋਈਆਂ ਹਨ।

Install Punjabi Akhbar App

Install
×