ਬਿਹਾਰ ਦੇ ਕਈ ਜ਼ਿਲਿਆਂ ‘ਚ ਤੂਫ਼ਾਨ ਦਾ ਕਹਿਰ, 32 ਲੋਕਾਂ ਦੀ ਮੌਤ

bihar150422ਬਿਹਾਰ ਦੇ ਕਈ ਜ਼ਿਲਿਆਂ ‘ਚ ਮੰਗਲਵਾਰ ਰਾਤ ਤੂਫ਼ਾਨ ਦੇ ਕਹਿਰ ਨਾਲ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦੀ ਖ਼ਬਰ ਹੈ। ਤੂਫ਼ਾਨ ਦੇ ਚੱਲਦੇ 32 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ ਅਣਗਿਣਤ ਲੋਕ ਜ਼ਖ਼ਮੀ ਹੋ ਗਏ ਹਨ। ਇਸਤੋਂ ਇਲਾਵਾ ਹਜ਼ਾਰਾਂ ਘਰ ਨੁਕਸਾਨੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਉਤਰ ਪੂਰਬੀ ਇਲਾਕੇ ‘ਚ ਆਏ ਇਸ ਚੱਕਰਵਰਤੀ ਤੂਫ਼ਾਨ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਆਪਦਾ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਨੇ ਕਿਹਾ ਕਿ ਬਿਹਾਰ ਦੇ ਤਿੰਨ ਜ਼ਿਲਿਆਂ ‘ਚ ਦੇਰ ਰਾਤ ਨੂੰ ਆਏ ਭਿਆਨਕ ਤੂਫ਼ਾਨ ਨਾਲ 32 ਲੋਕਾਂ ਦੀ ਮੌਤ ਹੋ ਗਈ ਤੇ 80 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਉੱਧਰ, ਬਿਹਾਰ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ ਦੇ ਪਰਵਾਰ ਨੂੰ 4 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਦਿੱਤੇ ਜਾਣਗੇ।