ਕੈਬਨਿਟ ਮੰਤਰੀ ਰਾਣਾ ਸੋਢੀ ਨੇ ਕਰੋੜਾਂ ਰੁਪਏ ਦੀ ਗਰਾਂਟ ਰਾਸ਼ੀ ਦਿੱਤੀ ਗੁਰੂਹਰਸਹਾਏ ਦੇ ਕਈ ਸਕੂਲਾਂ ਨੂੰ

rana sodhi

ਹਲਕਾ ਗੁਰੂਹਰਸਹਾਏ ਦੇ ਸਰਕਾਰੀ ਸਕੂਲਾਂ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਰੋੜਾਂ ਰੁਪਏ ਦੀ ਗਰਾਂਟ ਰਾਸ਼ੀ ਵੰਡੀ। ਹਲਕੇ ਦੇ ਪਿੰਡ ਗੁੱਦੜ ਢੰਡੀ ਅਤੇ ਚੱਕ ਨਿਧਾਨਾ ਅੰਦਰ ਹੋਏ ਵੱਖ-ਵੱਖ ਸਮਾਗਮਾਂ ‘ਚ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਗੁਰੂਹਰਸਹਾਏ ਦੇ ਵੱਖ-ਵੱਖ 86 ਪੇਂਡੂ ਸਰਕਾਰੀ ਸਕੂਲਾਂ ਨੂੰ ਕੋਈ 3 ਕਰੋੜ, 22 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਸੰਬੰਧਿਤ ਮੈਨੇਜਮੈਂਟ ਕਮੇਟੀਆਂ ਅਤੇ ਪੰਚਾਇਤਾਂ ਨੂੰ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਹਾਜ਼ਰ ਸਨ।