ਕਾਰਾਮਾਰ ਵਿਖੇ ਬਣੇਗਾ ਨਵਾਂ 25 ਮੀਟਰ ਦਾ ‘ਬਿਗ ਬਾਸ’

ਪਲਾਨਿੰਗ ਅਤੇ ਜਨਤਕ ਥਾਂਵਾਂ, ਸੜਕ ਪਰਿਵਹਨ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਡਨੀ ਦੇ ਦੱਖਣ-ਪੱਛਮੀ ਕਾਰਾਮਾਰ ਵਿਖੇ 8 ਏਕੜ ਦੇ ਖੇਤਰ ਵਿੱਚ ਫੈਲੇ ਕਾਰਾਵੁਡ ਪਾਰਕ ਵਿਚ 2 ਮਿਲੀਅਨ ਡਾਲਰ ਦੀ ਲਾਗਤ ਨਾਲ ਇਸ ਦਾ ਅਪਗ੍ਰੇਡ ਕੀਤਾ ਜਾ ਰਿਹਾ ਹੈ ਇਸੇ ਤਹਿਤ ਉਕਤ ਥਾਂ ਤੇ ਇੱਕ ਨਵਾਂ 25 ਮੀਟਰ ਦਾ ਮੱਛੀ ਦੇ ਆਕਾਰ ਵਾਲਾ ਬਿਗ ਬਾਸ ਬਣਾਇਆ ਜਾਵੇਗਾ ਜਿੱਥੇ ਕਿ ਬਾਰ-ਬੀ-ਕਿਊ, ਪਿਕਨਿਕ ਦੀਆਂ ਸੁਵਿਧਾਵਾਂ ਆਦਿ ਮੌਜੂਦ ਹੋਣਗੀਆਂ।
ਉਨ੍ਹਾਂ ਕਿਹਾ ਕਿ ਜਿਵੇਂ ਗੌਲਬਰਨ ਵਿੱਚ ਮੈਰਿਨੌ, ਬੈਲੀਨਾ ਵਿੱਚ ਪਰਾਨ (ਸੀ ਫੂਡ) ਸਥਿਤ ਹੈ, ਠੀਕ ਉਸੇ ਤਰਜ ਤੇ ਕੈਰਾਮਾਰ ਵਿਖੇ ਹੁਣ ਦ ਬਿਗ ਬਾਸ ਬਣਾਇਆ ਜਾ ਰਿਹਾ ਹੈ।
ਉਕਤ ਉਸਾਰੀ ਦਾ ਕੰਮ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਸ਼ੁਰੂ ਕਰ ਲਿਆ ਜਾਵੇਗਾ ਅਤੇ 2022 ਦੇ ਅੰਤਲੇ ਮਹੀਨਿਆਂ ਤੱਕ ਖ਼ਤਮ ਵੀ ਕਰ ਲਿਆ ਜਾਵੇਗਾ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×