ਵ੍ਹਾਈਟ ਹਾਊਸ ਤੇ ਝੰਡਾ ਅੱਧਾ ਝੁਕਾਇਆ
ਅਮਰੀਕਾ ਦੇ ਰਾਸ਼ਟਰਪਤੀ ਜਾਇ ਬਾਇਡਨ ਨੇ ਟੈਕਸਾਸ ਦੇ ਪ੍ਰਾਇਮਰੀ ਸਕੂਲ ਵਿੱਚ ਵਾਪਰੀ ਘਟਨਾ ਉਪਰ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਸਾਨੂੰ ਹਥਿਆਰਾਂ ਸਬੰਧੀ ਜਲਦੀ ਹੀ ਨਵੇਂ ਫ਼ੈਸਲੇ ਲੈਣੇ ਪੈਣਗੇ ਕਿਉਂਕਿ ਇਹ ਬਹੁਤ ਹੀ ਦਰਦਨਾਕ ਅਤੇ ਖ਼ਤਰਨਾਕ ਹੈ ਕਿ ਇੱਕ 18 ਸਾਲਾਂ ਦਾ ਨੌਜਵਾਨ, ਇੱਕ ਹਥਿਆਰਾਂ ਦੀ ਦੁਕਾਨ ਤੇ ਜਾਂਦਾ ਹੈ ਅਤੇ ਅਸਾਲਟ ਰਾਈਫ਼ਲਾਂ ਖਰੀਦ ਕੇ ਇੱਕ ਪ੍ਰਾਇਮਰੀ ਸਕੂਲ ਵਿੱਚ ਗੋਲੀਬਾਰੀ ਕਰਕੇ ਦਰਜਨਾਂ ਮਾਸੂਮਾਂ ਅਤੇ ਹੋਰਾਂ ਦੀ ਜਾਨ ਲੈ ਲੈਂਦਾ ਹੈ -ਇਹ ਸੱਚੀਂ ਹੀ ਗਲਤ ਹੈ ਅਤੇ ਬਹੁਤ ਜ਼ਿਆਦਾ ਖ਼ਤਰਨਾਕ ਹੈ ਅਤੇ ਇਸ ਦਾ ਪੂਰਨ ਅਸਰ ਸਾਡੇ ਉਪਰ ਵਾਪਰ ਵੀ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਦੋ ਦਹਾਕਿਆਂ ਤੋਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਧੜਾਧੜ ਅਸਾਲਟ ਰਾਈਫ਼ਲਾਂ ਅਤੇ ਹੋਰ ਹਥਿਆਰ ਬਣਾ ਰਹੇ ਹਨ ਅਤੇ ਦੁਕਾਨਦਾਰ ਬਿਨ੍ਹਾਂ ਸੋਚੇ ਸਮਝੇ ਉਨ੍ਹਾਂ ਨੂੰ ਕਿਸੇ ਨੂੰ ਵੀ ਵੇਚਣ ਨੂੰ ਖੁੱਲ੍ਹ ਦੇ ਰਹੇ ਹਨ ਤਾਂ ਨਤੀਜਾ ਸਾਡੇ ਸਾਹਮਣੇ ਹੈ।
ਉਧਰ, ਟੈਕਸਾਸ ਦੇ ਯੂਵਾਲਡੇ ਖੇਤਰ ਦੇ ਸਕੂਲਾਂ ਦੇ ਪ੍ਰਬੰਧਨ ਵਿਭਾਗ ਦੇ ਸੁਪਰਿਨਟੈਂਡੈਂਟ -ਹਾਲ ਹੈਰਲ, ਨੇ ਬੜੇ ਹੀ ਦੁੱਖ ਭਰੀ ਤਕਰੀਰ ਨਾਲ ਕਿਹਾ ਹੈ ਕਿ ਉਨ੍ਹਾਂ ਦਾ ਦਿਲ ਅੱਜ ਟੁੱਟ ਗਿਆ ਹੈ ਅਤੇ ਮਾਸੂਮਾਂ ਦੇ ਕਤਲ ਨੇ ਉਨ੍ਹਾਂ ਨੂੰ ਹਰ ਤਰਫੋਂ ਝਿੰਜੋੜ ਕੇ ਰੱਖ ਦਿੱਤਾ ਹੈ ਕਿ ਆਖ਼ਿਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ….?
ਅਮਰੀਕਾ, ਹਥਿਆਰਾਂ ਦਾ ਸੌਦਾਗਰ ਹੈ…. ਪਰ ਇਸ ਸੌਦਾਗਰ ਨੂੰ ਆਪਣੇ ਬਣਾਏ ਇਨ੍ਹਾਂ ਹਥਿਆਰਾਂ ਦੀ ਵਜ੍ਹਾ ਕਾਰਨ ਦਰਜਨਾਂ ਮਾਸੂਮਾਂ ਦੀ ਬਲੀ ਦੇਣੀ ਪੈ ਰਹੀ ਹੈ ਅਤੇ ਫੇਰ ਝੰਡਿਆਂ ਨੂੰ ਸੋਗ ਵਿੱਚ ਝੁਕਾਉਣਾ ਪੈ ਰਿਹਾ ਹੈ…. ਆਪਣੇ ਹੀ ਬਣਾਏ ਹਥਿਆਰਾਂ ਕਾਰਨ ਅਤੇ ਇਨ੍ਹਾਂ ਨੂੰ ਆਪਣਿਆਂ ਦੇ ਹੱਥਾਂ ਵਿੱਚ ਹੀ ਦੇਣ ਕਾਰਨ…..
ਰਾਹਤ ਇੰਦੌਰੀ ਸਾਹਬ ਨੇ ਕਿਹਾ ਹੈ…. ਲਗੀ ਹੈ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ… ਯਹਾਂ ਪੇ ਸਿਰਫ਼ ਮੇਰਾ ਮਕਾਨ ਥੋੜੀ ਹੈ…..