ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਭੇਂਟ ਕੀਤੇ 

(ਸਾਇਕਲ ਭੇਂਟ ਕਰਨ ਸਮੇਂ ਪਤਵੰਤੇ, ਸਕੂਲ ਅਧਿਆਪਕ ਅਤੇ ਪਿੰਡ ਨਿਵਾਸੀ)
(ਸਾਇਕਲ ਭੇਂਟ ਕਰਨ ਸਮੇਂ ਪਤਵੰਤੇ, ਸਕੂਲ ਅਧਿਆਪਕ ਅਤੇ ਪਿੰਡ ਨਿਵਾਸੀ)

ਫਰੀਦਕੋਟ 17 ਅਪ੍ਰੈਲ — ਫਰੀਦਕੋਟ ਨੇੜਲੇ ਪਿੰਡ ਵੀਰੇਵਾਲਾ ਖੁਰਦ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਭੇਂਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਦੇ ਮੁਖੀ ਅਧਿਆਪਕ ਸੁਰਿੰਦਰ ਪੁਰੀ ਨੇ ਦੱਸਿਆ ਕਿ ਸਕੂਲ ਤੋਂ ਉਕਤ 6 ਵਿਦਿਆਰਥਣਾਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਈਆਂ ਸਨ ਪਰੰਤੂ ਵਿਦਿਆਰਥਣਾਂ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਅਗਾਂਹ ਪੜਾਉਣ ਤੋਂ ਅਸਮਰੱਥਤਾ ਦਿਖਾਈ ਗਈ। ਜਿਸ ‘ਤੇ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਇਹਨਾਂ ਬੱਚੀਆਂ ਦੀ ਅਗਾਂਹ ਪੜ੍ਹਾਈ ਦਾ ਜਿੰਮਾ ਲਿਆ ਗਿਆ ਅਤੇ ਆਪਣੇ ਪੱਧਰ ‘ਤੇ ਵਿਦਿਆਰਥਣਾਂ ਨੂੰ ਨੇੜਲੇ ਸਰਕਾਰੀ ਸੀਨਅਿਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਦਾਖਲ ਕਰਵਾਇਆ ਗਿਆ। ਇਹਨਾਂ ਵਿਦਿਆਰਥਣਾਂ ਨੂੰ ਪਿੰਡ ਵੀਰੇਵਾਲਾ ਖੁਰਦ ਤੋਂ ਮਚਾਕੀ ਮੱਲ ਸਿੰਘ ਹਰ ਰੋਜ਼ ਤੁਰ ਕੇ ਜਾਣਾ ਪੈਂਦਾ ਸੀ । ਜਿਸ ‘ਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਗਈ। ਇਸ ਅਪੀਲ ‘ਤੇ ਐਡਵੋਕੇਟ ਸੰਦੀਪ ਕੁਮਾਰ ਪਾਸੀ, ਗੁਲਵੰਤ ਸਿੰਘ ਮਨੀਲਾ ਅਤੇ ਵੀਰੇਵਾਲਾ ਖੁਰਦ ਤੋਂ ਕੈਨੇਡਾ ਵਿੱਚ ਰਹਿ ਰਹੀ ਹਰਪ੍ਰੀਤ ਕੌਰ ਸੰਧੂ ਦੇ ਉਦਮ ਨਾਲ 6 ਸਾਇਕਲਾਂ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥਣਾਂ ਨੂੰ ਸਾਇਕਲ ਭੇਂਟ ਕਰਨ ਸਮੇਂ ਵਿਸ਼ੇਸ਼ ਤੌਰ ‘ਤੇ ਭਾਈ ਸ਼ਿਵਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਭਿੰਡਰ, ਪ੍ਰਿੰਸੀਪਲ ਅਮਰਜੀਤ ਕੁਮਾਰੀ ਅਤੇ ਸੀਰ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਪਹੁੰਚੇ। ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪਿਆਰਿਆਂ ਦੇ ਖਾਸ ਦਿਨ ਸਕੂਲਾਂ ਦੀ ਭਲਾਈ ਲਈ ਦਾਨ ਜਾਂ ਵਰਤੋਂ ਦਾ ਸਮਾਨ ਦੇ ਕੇ ਮਨਾਉਣੇ ਚਾਹੀਦੇ ਹਨ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਿੰਸੀਪਲ ਅਮਰਜੀਤ ਕੁਮਾਰੀ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੁਆਰਾ ਸਕੂਲਾਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਲਾਹੁਤਾ ਕੀਤੀ ਗਈ। ਸ੍ਰੀ ਸੁਰਿੰਦਰ ਪੁਰੀ ਨੇ ਦੱਸਿਆ ਕਿ ਸਕੂਲ ਦੇ ਸਮੂਹ ਅਧਿਆਪਕ ਪ੍ਰਤੀ ਸਾਲ ਆਪਣੀ ਜੇਬ ਵਿੱਚੋਂ ਪੰਜ ਤੋਂ ਪੰਦਰਾਂ ਹਜਾਰ ਰੁਪਏ ਸਕੂਲ ਅਤੇ ਵਿਦਿਆਰਥੀਆਂ ਦੀ ਬੇਹਤਰੀ ਲਈ ਖਰਚਦੇ ਹਨ ਅਤੇ ਹੁਣ ਵੀ ਸਕੂਲ ਵਿੱਚ ਅਤੀ ਅਧੁਨਿਕ ਸਹੂਲਤਾਂ ਵਾਲਾ ਮਲਟੀ-ਮੀਡੀਆ ਰੂਮ ਤਿਆਰ ਕੀਤਾ ਜਾ ਰਿਹਾ ਹੈ। ਸੀਰ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਵੱਲੋਂ ਇਸ ਮੌਕੇ ਸਕੂਲ ਦੇ ਆਲੇ ਦੁਆਲੇ ਨੂੰ ਛਾਂਦਾਰ ਅਤੇ ਹਰਿਆ ਭਰਿਆ ਬਨਾਉਣ ਲਈ ਦਰੱਖਤ ਲਗਾਉਣ ਅਤੇ ਸੰਭਾਲ ਲਈ 10 ਟ੍ਰੀ-ਗਾਰਡ ਵੀ ਭੇਂਟ ਕੀਤੇ। ਇਸ ਮੌਕੇ ‘ਤੇ ਸਕੂਲ ਅਧਿਆਪਕਾਂ ਤੋਂ ਇਲਾਵਾ ਸਾਬਕਾ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ, ਸਰਪੰਚ ਹਰਦੇਵ ਸਿੰਘ, ਜਗਰੂਪ ਸਿੰਘ ਸੰਧੂ ਮੈਨੇਜਰ, ਨੰਬਰਦਾਰ ਪ੍ਰਿਥੀ ਸਿੰਘ, ਮੱਲ ਸਿੰਘ ਸੰਧੂ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗੋਰਾ (ਸਾਰੇ ਪੰਚ) ਅਧਿਆਪਕਾ ਜਸਬੀਰ ਕੌਰ, ਸਮੂਹ ਵਿਦਿਆਰਥੀ ਅਤੇ ਮਾਪੇ ਹਾਜਰ ਸਨ।

Install Punjabi Akhbar App

Install
×