ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ 130 ਮੀਲ ਲੰਬੀ ਚੈਰਿਟੀ ਸਾਈਕਲ ਯਾਤਰਾ ਦਾ ਆਯੋਜਨ! 

  • 35 ਸਾਲਾਂ ਤੋਂ ਹੋ ਰਹੀ ਸਾਲਾਨਾ ਯਾਤਰਾ ਰਾਂਹੀਂ ਇਕੱਠੇ ਕੀਤੇ ਜਾ ਚੁੱਕੇ ਹਨ 6 ਲੱਖ ਪੌਂਡ ਦਾਨ

22 July 2019 KhurmiUK 01

ਲੰਡਨ — ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ (ਸਾਕਾ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਸਾਈਕਲ ਯਾਤਰਾ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ। ਲਗਭਗ ਸੌ ਕੁ ਸਾਈਕਲ ਚਾਲਕ 18 ਜੁਲਾਈ ਸਵੇਰੇ ਅੱਠ ਵਜੇ ਬਰਮਿੰਘਮ ਦੇ ਸਮੈਦਿਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਕਵੈਂਟਰੀ, ਡਾਵੈਂਟਰੀ, ਅਤੇ ਮਿਲਟਨ ਕੀਨ ਹੁੰਦੇ ਹੋਏ ਰਾਤ ਨੂੰ ਲੂਟਨ ਪਹੁੰਚੇ। ਰਾਤ ਗੁਰਦੁਆਰਾ ਸਾਹਿਬ ਵਿਖੇ ਰੁਕਣ ਤੋਂ ਬਾਅਦ 19 ਜੁਲਾਈ ਨੂੰ ਸੇਂਟ ਅਲਬਾਨਜ, ਰੈਡਲੈੱਟ, ਐਲਸਟਰੀ ਅਤੇ ਹੈਰੋਅ ਹੁੰਦੇ ਹੋਏ ਸਾਊਥਾਲ ਪਹੁੰਚੇ। ਸਾਰੇ ਚਾਲਕ, ਵਾਲੰਟੀਅਰ, ਪ੍ਰਬੰਧਕ ਬਰਾਡਵੇਅ ‘ਤੇ ਡੀ ਜੇ ਲਾਕੇ ਭੰਗੜੇ ਪਾਉਂਦੇ ਹੋਏ ਸਾਊਥਾਲ ਪਾਰਕ ਵਿੱਚ ਗਏ, ਜਿੱਥੇ ਸਾਰੇ ਚਾਲਕਾ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਸਾਕਾ ਵੱਲੋ ਬੌਬੀ, ਹਾਰਮੀ, ਪਾਲਾ ਤੇ ਦੇਵ ਨੇ ਦੱਸਿਆ ਕਿ ਇਹ ਯਾਤਰਾ ਪਿਛਲੇ 35 ਵਰਿਆਂ ਤੋਂ ਲਗਾਤਾਰ ਚਲ ਰਹੀ ਹੈ ਤੇ ਹੁਣ ਤੱਕ ਬੱਚਿਆਂ ਦੀਆਂ ਚੈਰਿਟੀਆਂ ਲਈ ਛੇ ਲੱਖ ਤੋਂ ਵੱਧ ਪਾਊਂਡ ਇੱਕਠੇ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ ਬਰਮਿੰਘਮ ਚਿਲਡਰਨ ਹਾਸਪੀਟਲ ਲਈ ਵੀਹ ਹਜਾਰ ਪਾਉਂਡ ਇਕੱਤਰ ਹੋਏ ਸਨ। ਇਸ ਵਾਰ ਦੇ ਦਾਨ ਨਾਲ “ਸਾਕਾ ਸਮਾਈਲ ਬੱਸ” ਖਰੀਦੀ ਜਾਵੇਗੀ ਜਿਹੜੀ ਕਿ ਡਿਸਬਿਲਟੀ ਚੈਰਿਟੀਜ ਲਈ ਵਰਤੀ ਜਾਵੇਗੀ।

Install Punjabi Akhbar App

Install
×