ਬਾਪੂ ਤਰਲੋਕ ਸਿੰਘ ਅਗਵਾਨ ਦੇ ਅਕਾਲ ਚਲਾਣੇ ਬਾਅਦ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਪਿਆਰ ਕੌਰ ਨਿਊਜ਼ੀਲੈਂਡ ਪਹੁੰਚੇ

NZ-PIC-19-June3
ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਅਤੇ ਨਿਊਜ਼ੀਲੈਂਡ ਰਹਿੰਦੇ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਪਿਆਰ ਕੌਰ ਅੱਜ ਨਿਊਜ਼ੀਲੈਂਡ ਪਹੁੰਚੇ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਵਾਗਤ ਕੀਤਾ। ਬੀਬੀ ਜੀ ਇਥੇ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਉਣ ਆਏ ਹਨ ਅਤੇ ਲਗਪਗ ਚਾਰ ਮਹੀਨੇ ਤੱਕ ਇਥੇ ਰਹਿਣਗੇ।
ਅੱਜ ਉਨ੍ਹਾਂ ਦੇ ਨਿਵਾਸ ਸਥਾਨ ਉਤੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧੀਆਂ ਨੇ ਮਾਤਾ ਜੀ ਦੇ ਨਾਲ ਕੁਝ ਸਮਾਂ ਗੱਲਾ-ਬਾਤਾਂ ਕੀਤੀਆਂ ਅਤੇ ਇਥੇ ਆਉਣ ਉਤੇ ਸਵਾਗਤ ਕੀਤਾ। ਬਾਪੂ ਤਰਲੋਕ ਸਿੰਘ ਹੋਰਾਂ ਦੇ ਅਕਾਲ ਚਲਾਣੇ (8 ਮਈ, 2015) ਤੋਂ ਬਾਅਦ ਬੀਬੀ ਜੀ ਪਹਿਲੀ ਵਾਰ ਇਥੇ ਆਏ ਹਨ। ਇਸ ਤੋਂ ਪਹਿਲਾਂ ਵੀ ਉਹ ਪਿਛਲੇ ਸਾਲਾਂ ਦੇ ਵਿਚ ਇਥੇ ਕੁਝ ਸਮਾਂ ਬਤੀਤ ਕਰਕੇ ਜਾਂਦੇ ਰਹੇ ਹਨ। ਭਾਰਤ ਸਰਕਾਰ ਨੇ ਬਾਪੂ ਤਰਲੋਕ ਸਿੰਘ ਨੂੰ ਵੀਜ਼ਾ ਤਾਂ ਕੀ ਦੇਣਾ ਜੀ, ਪਾਸਪੋਰਟ ਤੱਕ ਵੀ ਬਨਣ ਨਹੀਂ ਦਿੱਤਾ, ਜਿਸ ਕਰਕੇ ਉਹ ਇਥੇ ਨਹੀਂ ਸਨ ਆ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks