ਬੀਬਾ ਸੁਰਿੰਦਰ ਕੋਰ ਭੂਟਾਨੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ, ਅੰਤਿਮ ਸੰਸਕਾਰ  ਅਤੇ ਅਰਦਾਸ ਮੈਰੀਲੈਡ ‘ਚ ਮਿੱਤੀ 24 ਅਗਸਤ ਨੂੰ  

(ਵਾਸ਼ਿੰਗਟਨ)— ਬੀਤੇਂ ਦਿਨ ਬੀਬਾ ਸੁਰਿੰਦਰ ਕੌਰ ਭੂਟਾਨੀ ਦੇ ਅਕਾਲ ਚਲਾਣੇ ਤੇ ਵਾਸਿੰਗਟਨ ਦੇ ਸਿੱਖਾਂ ਨੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਥੋਂ ਦੇ  ਸਿੱਖਾਂ ਨੇ ਬੀਬਾ ਭੂਟਾਨੀ ਜੋ ਗੁਰੂ ਘਰ ਨੂੰ ਮੰਨਣ ਵਾਲੀ ਨੇਕ ਰੂਹ ਦੇ ਨਾਲ ਬੜੇ  ਮਿਲਾਪੜੇ ਅਤੇ ਸਾਊ ਸੁਭਾਅ ਦੇ ਮਾਲਿਕ ਸਨ ਅਤੇ ਉਹ ਕੋਈ ਵੀ ਗੁਰੂ ਘਰ ਦਾ ਕਾਰਜ ਹੁੰਦਾ ਹੋਵੇ ਹਮੇਸ਼ਾ ਅਗਲੀ ਕਤਾਰ ਵਿੱਚ ਖੜੀ ਹੋਣ ਵਾਲੀ ਬੀਬਾ ਸੁਰਿੰਦਰ ਕੋਰ ਭੂਟਾਨੀ ਨੇ ਬੜੇ ਤਨਦੇਹੀ ਨਾਲ ਇੱਥੇ ਸਮਾਜ ਦੀ ਸੇਵਾ ਕੀਤੀ ਸੀ।  ਇਸ ਗੱਲ ਦਾ ਪ੍ਰਗਟਾਵਾ ਈਕੋ ਸਿੱਖ ਸੰਸਥਾ ਦੇ ਉੱਘੇ ਸਿੱਖ ਆਗੂ ਅਤੇ ਸੰਸਥਾ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਨੇ ਕੀਤਾ। ਅਤੇ ਕਿਹਾ ਕਿ  ਉਹ ਨਰਮ ਬੋਲਣ ਵਾਲੀ ਅੋਰਤ ਸੀ ਅਤੇ ਹਮੇਸ਼ਾ ਇੱਕ ਨਿਮਰ ਵਿਵਹਾਰ ਦਾ  ਪ੍ਰਦਰਸ਼ਿਤ ਕਰਦੀ ਸੀ। ਅਸੀਂ ਸਿੱਖ ਕਮਿਊਨਿਟੀ ਬੀਬਾ ਜੀ ਅਤੇ ਉਸਦੇ ਪਰਿਵਾਰ ਨੇ ਸੰਨ 1990 ਦੇ ਦਹਾਕੇ ਵਿੱਚ ਬਾਲਟੀਮੋਰ ਗੁਰਦੁਆਰਾ ਸ਼ੁਰੂ ਕਰਨ ਵਿੱਚ ਇੱਥੇ ਮੁੱਖ ਭੂਮਿਕਾ ਵੀ ਨਿਭਾਈ ਸੀ।  ਅਤੇ ਉਹਨਾਂ ਨੇ ਉਸ ਤੋ ਬਾਅਦ ਵਿੱਚ ਗੁਰੂ ਘਰ ਦੀ ਸੇਵਾ ਲਈ ਜੀਐਨਐਫਏ ਗੁਰਦੁਆਰੇ ਵਿੱਚ ਸ਼ਾਮਲ ਹੋ ਗਏ ਸਨ। ਸਵ: ਬੀਬਾ  ਸੁਰਿੰਦਰ ਕੌਰ ਸਿੱਖਾਂ ਦੀ ਬਿਹਤਰੀ ਲਈ ਕੀਤੇ ਗਏ ਇਸ ਅਹਿਮ ਕਾਰਜਾਂ ਨੂੰ ਮੈਟਰੋਪੁਲਿਟਨ ਏਰੀਏ ਦੇ ਸਿੱਖ ਹਮੇਸ਼ਾ ਹੀ ਯਾਦ ਕਰਦੇ ਰਹਿਣਗੇ।ਅਤੇ ਉਹਨਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸ਼੍ਰੀਮਤੀ ਸੁਰਿੰਦਰ ਕੋਰ ਭੂਟਾਨੀ ਜੋ ਇਸ ਫ਼ਾਨੀ ਸੰਸਾਰ ਨੂੰ ਬੀਤੇਂ ਦਿਨ ਮਿੱਤੀ 20 ਅਗਸਤ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅਤੇ  ਉਹਨਾਂ ਦਾ ਅੰਤਿਮ ਸੰਸਕਾਰ  ਦਿਨ ਬੁੱਧਵਾਰ ਮਿੱਤੀ 24 ਅਗਸਤ ਨੂੰ ਦੁਪਿਹਰ 11:00 ਤੋ 1:00 ਵਜੇ ਤੱਕ Mac Nabb Funeral Home 301, Frederick Road Catonsville, MD ਵਿਖੇ ਹੋਵੇਗਾ।ਅੰਤਿਮ ਅਰਦਾਸ ਅਤੇ ਵੈਰਾਗਮਈ ਕੀਰਤਨ 2:30 ਤੋ 4:00 ਵਜੇ ਤੱਕ GNFA 12917, old Columbia pike, silver sprig,MD ਦੇ  ਗੁਰੂ ਘਰ ਵਿਖੇ ਹੋਵੇਗੀ।

Install Punjabi Akhbar App

Install
×