ਬੀਬਾ ਨਵਕਿਰਨ ਕੋਰ ਖਾਲੜਾ  ਨਿਊਯਾਰਕ ਦੇ ਪੰਜਾਬੀਆਂ ਦੇ ਰੂ-ਬ-ਰੂ ਹੋਏ

WhatsApp Image 2019-05-06 at 12.55.49 (1)

ਨਿਊਯਾਰਕ,8  ਮਈ —ਲੋਕਸਭਾ ਹਲਫਾ ਸ੍ਰੀ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲਡ਼ਾ ਦੀ ਸਪੁੱਤਰੀ ਬੀਬਾ ਨਵਕਿਰਨ ਕੌਰ ਖਾਲਡ਼ਾ ਬੀਤੇ ਦਿਨੀਂ ਇੱਥੇ ਨਿਉਯਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਰੂ-ਬ-ਰੂ ਹੋਏ। ਬੀਬਾ ਨਵਕਿਰਨ ਕੌਰ ਖਾਲਡ਼ਾ ਦੇ ਨਿਊਯਾਰਕ ਦੇ ਟ੍ਰਾਈ ਸਟੇਟ ਏਰੀਆ ‘ਚ ਵਸਦੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੀਬਾ ਨਵਕਿਰਨ ਕੌਰ ਖਾਲਡ਼ਾ ਨੇ ਇਸ ਮਿਲਣੀ ਦੌਰਾਨ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬੇਹਦ ਮਾਡ਼ੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਪੰਜਾਬ ਨੂੰ ਲੁੱਟਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਪੰਜਾਬ ਵਿਚ ਨਵੀਂ ਚੇਤਨਾ ਪੈਦਾ ਕਰੇਗੀ ਅਤੇ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਕੰਮ ਕਰੇਗੀ। ਨਵਕਿਰਨ ਕੌਰ ਨੇ ਕਿਹਾ ਕਿ ਇਸ ਲਈ ਸ੍ਰੀ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਅਤੇ ਉਨ੍ਹਾਂ ਦੀ ਮਾਤਾ ਬੀਬੀ ਪਰਮਜੀਤ ਕੌਰ ਨੂੰ ਮਜ਼ਬੂਤ ਕੀਤਾ ਜਾਵੇ।

ਇਸ ਮੌਕੇ ਨਿਊਯਾਰਕ ਪੰਜਾਬੀ ਪ੍ਰੈਸ ਕਲੱਬ ਵੱਲੋਂ ਬੀਬਾ ਨਵਕਿਰਨ ਕੌਰ ਖਾਲੜਾ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬੀ ਪਰਵਾਸੀ ਭਾਈਚਾਰਾ ਉਨ੍ਹਾਂ ਦੇ ਨਾਲ ਹੈ। ਬਲਵਿੰਦਰ ਸਿੰਘ ਬਾਜਵਾ ਵਲੋਂ ਉਲੀਕੇ ਗਏ ਇਸ ਪ੍ਰੋਗਰਾਮ ਚ ਊਨਾ ਤੋਂ ਇਲਾਵਾ ਭਾਈ ਸੱਜਣ ਸਿੰਘ ,ਭਾਈ ਕਿਰਪਾਲ ਸਿੰਘ ,ਭਾਈ ਰਾਜਿੰਦਰ ਸਿੰਘ ,ਅਵਤਾਰ ਸਿੰਘ ਭਮਰਾ ,ਨਿਰਮਲ ਸਿੰਘ ,ਗੁਰਮੀਤ ਸਿੰਘ ਆਪਣਾ ਪੰਜਾਬ ਅਤੇ ਹੋਰ ਵੀਰਾਂ ਨੇ ਇਸ ਸਮਾਗਮ ਨੂੰ ਸਮਬੋਧਨ ਕੀਤਾ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਵਾਸਤੇ ਲੋਕਾਂ ਨੂੰ ਅਪੀਲ ਕੀਤੀ।

Install Punjabi Akhbar App

Install
×