ਸ਼ੋਕ ਸਮਾਚਾਰ -ਸਰੀ ਦੇ ਉੱਘੇ ਰੀਅਲਟਰ ਭੁਪਿੰਦਰ ਸਿੰਘ ਚਾਹਲ ਦੇ ਗਏ ਸਦੀਵੀ ਵਿਛੋੜਾ

(ਸਰੀ)-ਸਰੀ ਦੇ ਪੰਜਾਬੀ ਭਾਈਚਾਰੇ ਲਈ ਬੜੀ ਦੁਖਭਰੀ ਖ਼ਬਰ ਹੈ ਕਿ ਰੋਇਲ ਲੇਪੇਜ ਫੇਅਰਸਟੋਨ ਰੀਅਲਟੀ ਦੇ ਸੀਈਓ ਭੁਪਿੰਦਰ ਸਿੰਘ ਚਾਹਲ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਈ ਸਾਲ ਇੱਕ ਰੀਅਲਟਰ, ਬਿਲਡਰ ਅਤੇ ਡਿਵੈਲਪਰ ਵਜੋਂ ਕਮਿਊਨਿਟੀ ਦੀ ਸੇਵਾ ਕੀਤੀ। ਉਹ ਇੱਕ ਪ੍ਰਸਿੱਧ ਕਬੱਡੀ ਖਿਡਾਰੀ, ਇੱਕ ਸਲਾਹਕਾਰ ਅਤੇ ਭਾਈਚਾਰੇ ਦੀ ਬੇਹੱਦ ਹਰਮਨ ਪਿਆਰੀ ਸ਼ਖ਼ਸੀਅਤ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 17 ਅਕਤੂਬਰ 2022 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਹੋਵੇਗਾ ਅਤੇ ਉਸ ਤੋਂ ਬਾਅਦ ਅੰਤਿਮ ਅਰਦਾਸ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਯਾਰਕ ਸੈਂਟਰ, ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਸਪੁੱਤਰ ਗੈਰੀ ਚਾਹਲ ਨਾਲ ਫੋਨ ਨੰਬਰ (604) 551-5537 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

(ਹਰਦਮ ਮਾਨ) +1 604 308 6663

maanbabushahi@gmail.com