ਸ੍: ਭੁਪਿੰਦਰ ਸਿੰਘ ਭੁੱਲਰ ਨਹੀਂ ਰਹੇ ਇਲਾਕੇ ‘ਚ ਸੋਗ ਦੀ ਲਹਿਰ

ਬਠਿੰਡਾ – ਨਗਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ, ਸਾਊ ਸਿਆਸਤਦਾਨ, ਸਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍: ਭੁਪਿੰਦਰ ਸਿੰਘ ਭੁੱਲਰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕਰੋਨਾ ਬੀਮਾਰੀ ਤੋਂ ਪੀੜਤ ਹੋਣ ਸਦਕਾ ਕਈ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸਨ।
ਇਸ ਜਿਲੇ ਦੇ ਪਿੰਡ ਪਿੱਥੋ ਦੇ ਜੰਮਪਲ ਸ੍: ਭੁੱਲਰ ਪੇਸ਼ੇ ਵਜੋਂ ਵਕੀਲ ਸਨ। ਉਹ ਨਗਰ ਨਿਗਮ ਬਠਿੰਡਾ ਦੇ ਪ੍ਰਧਾਨ ਰਹੇ। ਉਹ ਸਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ।ਉਹਨਾਂ ਦੀ ਗਿਣਤੀ ਸਰੀਫ ਤੇ ਸਾਊ ਸਿਆਸਤਦਾਨਾਂ ‘ਚ ਕੀਤੀ ਜਾਂਦੀ ਸੀ। ਉਹਨਾਂ ਦੀ ਇਸ ਬੇਵਕਤ ਮੌਤ ਤੇ ਵੱਖ ਵੱਖ ਸਿਆਸੀ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਹਨਾਂ ਵਿੱਚ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ, ਰਾਜਵਿੰਦਰ ਸਿੰਘ ਸਿੱਧੂ, ਡਾ: ਓਮ ਪ੍ਰਕਾਸ਼ ਸਰਮਾ, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ, ਮੋਹਨ ਲਾਲ ਝੁੰਬਾ, ਜਗਰੂਪ ਸਿੰਘ ਗਿੱਲ, ਰਾਜਨ ਗਰਗ, ਦਰਸਨ ਸਿੰਘ ਜੀਦਾ, ਆਮ ਆਦਮੀ ਪਾਰਟੀ ਦੇ ਪ੍: ਬਲਜਿੰਦਰ ਕੌਰ ਵਿਧਾਇਕ, ਰੁਪਿੰਦਰ ਰੂਬੀ ਵਿਧਾਇਕ, ਸੀ ਪੀ ਆਈ ਐਮ ਦੇ ਗੁਰਦੇਵ ਸਿੰਘ ਬਾਡੀ, ਹਰਮਿੰਦਰ ਢਿੱਲੋਂ, ਸੀ ਪੀ ਆਈ ਦੇ ਜਗਜੀਤ ਸਿੰਘ ਜੋਗਾ, ਬਲਕਰਨ ਸਿੰਘ ਬਰਾੜ, ਐਮ ਸੀ ਪੀ ਆਈ ਦੇ ਮਹੀਪਾਲ, ਮਿੱਠੂ ਸਿੰਘ ਘੁੱਦਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁਟੀ, ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਆਦਿ ਸਾਮਲ ਹਨ।

Install Punjabi Akhbar App

Install
×