ਭੁੱਕੀ ਲੈ ਲਓ ਬਾਈ……………………

150427454545bhukiਪਿੰਡਾਂ ‘ਚ ਮੋਟਰਸਾਈਕਲਾਂ ‘ਤੇ ਸ਼ਰੇਆਮ ਭੁੱਕੀ ਵੇਚਣ ਵਾਲੇ ਸਮਗਲਰਾਂ ਨੂੰ ਵੇਖ ਕੇ ਅਮਲੀਆਂ ਦੇ ਚਿਹਰੇ ਖਿੜਨ ਲੱਗ ਪਏ ਹਨ। ਇਸ ਤਰ੍ਹਾਂ ਮੋਟਰ ਸਾਈਕਲਾਂ ‘ਤੇ ਭੁੱਕੀ ਵਿਕਣ ਕਰਕੇ ਅਜਿਹੇ ਸਮਗਲਰਾਂ ਨਾਲ ਪ੍ਰਸ਼ਾਸਨ ਦੀ ਸਿੱਧੇ ਰੂਪ ‘ਚ ਕਥਿਤ ਤੌਰ ‘ਤੇ ਮਿਲੀ ਭੁਗਤ ਸਾਹਮਣੇ ਆ ਗਈ ਹੈ। ਪਿੰਡਾਂ ‘ਚ ਮੋਟਰਸਾਈਕਲ ਲੈ ਕੇ ਭੁੱਕੀ ਵੇਚਣ ਵਾਲੇ ਸਵੇਰ ਸਾਰ ਹੀ ਪਹੁੰਚ ਜਾਂਦੇ ਹਨ ਤੇ ਭੁੱਕੀ ਦੀ ਸਮਗਲਿੰਗ ਕਰਨ ਵਾਲਿਆਂ ਨੇ ਮੋਟਰਸਾਈਕਲਾਂ ਦੇ ਨੰਬਰ ਵੀ ਅਧੂਰੇ ਹੀ ਰੱਖੇ ਹੋਏ ਹਨ, ਜਿਹੜੇ ਜਗ੍ਹਾ -ਜਗ੍ਹਾ ਨਾਕੇ ਲਾ ਕੇ ਰੱਖਣ ਵਾਲੇ ਪੁਲਿਸ ਪ੍ਰਸ਼ਾਸਨ ਨੂੰ ਕਦੇ ਵੀ ਨਜ਼ਰ ਨਹੀਂ ਆਏ। ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਪੰਜਾਬ ਤੋਂ ਬਾਹਰ ਰਾਜਸਥਾਨ ਤੇ ਮੱਧ ਪ੍ਰਦੇਸ਼ ਆਦਿ ‘ਚ ਹੋ ਰਹੀ ਭੁੱਕੀ ਦੀ ਬਲੈਕ ਵੀ ਸਿੱਧਾ ਹੀ 250-500 ‘ਤੇ ਇੱਕ ਕਿਲੋ ਗ੍ਰਾਮ ਦੇ ਪੈਕਟਾਂ ਰਾਹੀਂ ਹੋ ਰਹੀ ਹੈ। ਇਸ ਤੋਂ ਪਹਿਲਾਂ ਭੁੱਕੀ ਵੇਖਣ ਦਾ ਇਹ ਧੰਦਾ ਘੋੜੀਆਂ ‘ਤੇ ਕੀਤਾ ਜਾਂਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮਾਲਵੇ ਦੇ ਪਿੰਡਾਂ ਵਿਚ ਕਿਸੇ ਵੇਲੇ ਭੁੱਕੀ ਦਾ ਧੰਦਾ ਘੋੜੀਆਂ ‘ਤੇ ਹੀ ਕੀਤਾ ਜਾਂਦਾ ਸੀ, ਜਿਸ ਨੂੰ ਸਮੇਂ ਦੇ ਹਿਸਾਬ ਨਾਲ ਜੀਪਾਂ, ਕਾਰਾਂ, ਟਰੱਕਾਂ ਆਦਿ ਰਾਹੀਂ ਸਪਲਾਈ ਕਰਨ ਵੱਲ ਵਧਾਇਆ ਜਾ ਰਿਹਾ ਹੈ  ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ। ਪੰਦਰਾਂ ਸੌ ਰੁਪਏ ਤੋਂ ਲੈ ਕੇ ਦੋ ਹਜ਼ਾਰ ਰੁਪਏ ਕਿੱਲੋ ਤੱਕ ਵਿਕਣ ਵਾਲੀ ਭੁੱਕੀ ਦੀ ਕਈ ਪਿੰਡਾਂ ਵਿਚ ਹਰ ਰੋਜ਼ ਕੁਇੰਟਲਾਂ ਦੇ ਹਿਸਾਬ ਨਾਲ ਖਪਤ ਹੋ ਰਹੀ ਹੈ ਤੇ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਭੁੱਕੀ ਨੂੂੰ ਖੁੱਲ੍ਹੇ ਰੂਪ ‘ਚ ਵੇਚਣ ਦੀ ਬਜਾਏ ਪੈਕਟਾਂ ‘ਚ ਵੇਚਣਾ ਸ਼ੁਰੂ ਕੀਤਾ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਭੁੱਕੀ ਵਰਗੇ ਨਸ਼ੇ ਨੂੰ ਪੂਰਨ ਤੌਰ ‘ਤੇ ਰੋਕਣ ਦੇ ਦਾਅਵੇ ਕਰ ਰਿਹਾ ਹੈ।

Install Punjabi Akhbar App

Install
×