ਮੇਰਾ ਭਾਰਤ ਮਹਾਨ-ਮਿਲਦੈ ਮਾਨ-ਸਨਮਾਨ – ਸ. ਭਵਦੀਪ ਸਿੰਘ ਢਿੱਲੋਂ (ਆਨਰੇਰੀ ਕਾਉਂਸਲ ਇਨ ਆਕਲੈਂਡ) ‘ਪ੍ਰਵਾਸੀ ਭਾਰਤੀਆ ਸਨਮਾਨ’ ਨਾਲ ਨਿਵਾਜੇ ਗਏ

  • ਭਾਰਤੀ ਦੇ ਰਾਸ਼ਟਰਪਤੀ ਨੇ ਦਿੱਤਾ ਇਹ ਸਨਮਾਨ ਪੱਤਰ
(ਸ. ਭਵਦੀਪ ਸਿੰਘ ਢਿੱਲੋਂ ਐਵਾਰਡ ਹਾਸਿਲ ਕਰਦਿਆਂ)
(ਸ. ਭਵਦੀਪ ਸਿੰਘ ਢਿੱਲੋਂ ਐਵਾਰਡ ਹਾਸਿਲ ਕਰਦਿਆਂ)

ਔਕਲੈਂਡ 24 ਜਨਵਰੀ  -ਵਾਰਾਨਸੀ ਉਤਰਪ੍ਰਦੇਸ਼ ਦੇ ਵਿਚ ਖਤਮ ਹੋਏ 15ਵੇਂ ਪ੍ਰਵਾਸੀ ਦਿਵਸ ਮੌਕੇ ਸ. ਭਵਦੀਪ ਸਿੰਘ ਢਿੱਲੋਂ ਆਨਰੇਰੀ ਕਾਉਂਸਲ ਇਨ ਆਕਲੈਂਡ (ਭਾਰਤ ਸਰਕਾਰ) ਨੂੰ ‘ਪ੍ਰਵਾਸੀ ਭਾਰਤੀਆ ਸਨਮਾਨ’ ਦੇ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਦੇ ਰਾਸ਼ਰਟਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਇਹ ਸਨਮਾਨ ਕੱਲ੍ਹ ਰਾਤ ਉਨ੍ਹਾਂ ਨੂੰ ਭੇਟ ਕੀਤਾ।
ਸਨਮਾਨ ਪੱਤਰ ਤੋਂ ਇਲਾਵਾ ਅਸਲ ਸੋਨੇ ਦਾ ਤਮਗਾ ਵੀ ਭੇਟ ਕੀਤਾ ਗਿਆ। ਸ. ਭਵਦੀਪ ਸਿੰਘ ਢਿੱਲੋਂ ਜਿਨ੍ਹਾਂ ਨੂੰ ਭਵ ਢਿੱਲੋਂ ਦੇ ਨਾਂਅ ਕਰਕੇ ਸਭ ਜਾਣਦੇ ਹਨ ਨੂੰ ਅਕਤੂਬਰ 2017 ਦੇ ਵਿਚ ਆਨਰੇਰੀ ਕਾਉਂਸਲ ਇਨ ਆਕਲੈਂਡ ਬਣਾਇਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਓਨੀ ਹੰਗਾ ਵਿਖੇ ਲੋਕਾਂ ਦੀ ਸਹੂਲਤ ਲਈ ਦਫਤਰ ਬਣਾਇਆ ਹੋਇਆ ਹੈ ਅਤੇ ਅਕਸਰ ਰੋਜ਼ਾਨਾ ਉਥੇ ਕੁਝ ਘੰਟੇ ਬੈਠ ਕੇ ਲੋਕਾਂ ਨੂੰ ਦਫਤਰੀ ਸੇਵਾਵਾਂ ਦਿੰਦੇ ਹਨ। ਇਸ ਰਾਜ ਪੱਧਰੀ ਐਵਾਰਡ ਸਮਾਰੋਹ ਦੇ ਵਿਚ ਦੇਸ਼ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਤੇ ਰਾਜ ਦੇ ਮੁੱਖ ਮੰਤਰੀ ਸ੍ਰੀ ਯੋਗੀ ਅਦਿਤਿਆ ਨਾਥ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਇਹ ਐਵਾਰਡ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਸਰ ਸਤਿਆ ਨੰਦ, ਸੱਤਿਆ ਨਾਦੇਲਾ (ਸੀ.ਈ.ਓ ਮਾਈਕ੍ਰੋਸਾਫਟ), ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਜੱਜ ਅਜੀਤ ਸਵਰਨ ਸਿੰਘ ਨੂੰ ਦਿੱਤਾ ਜਾ ਚੁੱਕਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks