ਨੰਬਰ ਪਲੇਟ ਰਾਹੀਂ ਪਿੰਡ ਨੂੰ ਕੀਤਾ ਸਿਜਦਾ

NZ PIC 6 Sep-2

ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ 16 ਆਨੇ ਸੱਚ ਕਹੀ ਜਾ ਸਕਦੀ ਹੈ ਕਿਉਂਕਿ ਪਿੰਡ ਦਾ ਪਿਆਰ ਵਿਦੇਸ਼ਾਂ ਤੱਕ ਵੀ ਮਗਰ ਹੀ ਜਾਂਦਾ ਹੈ। ਆਪਣੇ ਪਿੰਡ ਨੂੰ ਕਿਵੇਂ ਯਾਦ ਕੀਤਾ ਜਾਵੇ? ਦਾ ਜੇਕਰ ਉੱਤਰ ਪੁੱਛਣਾ ਹੋਵੇ ਤਾਂ ਨਿਊਜ਼ੀਲੈਂਡ ਰਹਿੰਦੇ ਗੁਰਜੋਤ ਸਿੰਘ ਸਮਰਾ ਨੂੰ ਪੁਛਿਆ ਜਾ ਸਕਦਾ ਹੈ। ਨੋਜਵਾਨ ਵੀਰ ਸਮਰਾ ਨੇ ਆਪਣੇ ਕੋਰੀਅਰ ਬਿਜਨਸ ਵਾਲੀ ਵੈਨ ਦੀ ਨੰਬਰ ਪਲੇਟ ‘ਪੀ.ਬੀ.08’ (ਭਤੀਜਾ ਰੰਧਾਵਾ) ਰੱਖ ਕੇ ਪਿੰਡ ਨੂੰ ਸਿਜਦਾ ਕੀਤਾ ਹੈ। ਪਿੰਡ ਭਤੀਜਾ ਰੰਧਾਵਾ ਜ਼ਿਲ੍ਹਾ ਜਲੰਧਰ ਦਾ ਇਕ ਮਸ਼ਹੂਰ ਪਿੰਡ ਹੈ।