ਭਾਰਤ ਸਰਕਾਰ ਦੀ ਅਪੀਲ ਤੋ ਬਾਅਦ ਅਮਰੀਕਾ ਦੇ ਸੂਬੇ ਕੈਨੇਟੀਕੇਟ ਚ’ ੳਟਿਸ ਲਾਇਬ੍ਰੇਰੀ ਵਿੱਚ ਸਥਾਪਿਤ ਸੰਨ 1984 ਦੀ ਸਿੱਖ ਨਸ਼ਲਕੁਸ਼ੀ ਯਾਦਗਰ ਨੂੰ ਹਟਾਇਆ

IMG_4239

ਨੌਰਵਿਚ, 22 ਅਕਤੂਬਰ (ਰਾਜ ਗੋਗਨਾ )— ਭਾਰਤ ਸਰਕਾਰ ਦੀ ਇਕ ਅਪੀਲ ਦੇ ਬਾਅਦ ਅਮਰੀਕਾ ਸਥਿੱਤ ਕਨੈਟੀਕੇਟ ਸੂਬੇ ਦੀ

ਓਟਿਸ ਲਾਇਬ੍ਰੇਰੀ ਵਿਚ ਲੱਗਭਗ ਤਿੰਨ ਮਹੀਨੇ ਪਹਿਲਾਂ ਸਥਾਪਿਤ ‘1984 ਸਿੱਖ ਨਸਲਕੁਸ਼ੀ ਯਾਦਗਾਰ’ ਨੂੰ ਹਟਾ ਦਿੱਤਾ ਗਿਆ ਹੈ। ਯਾਦਗਾਰ 1984 ਵਿਚ ਭਾਰਤ ਵਿਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਿੱਖ ਪੀੜਤਾਂ ਨਾਲ ਸਬੰਧਤ ਸੀ। ਇਸ ਸਮਾਰਕ ਵਿਚ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵੀ ਲੱਗੀ ਹੋਈ ਸੀ। ਲਾਇਬ੍ਰੇਰੀ ਬੋਰਡ ਆਫ ਟਰੱਸਟੀ ਦੇ ਪ੍ਰਧਾਨ ਨਿਕੋਲਸ ਫੋਰਟਸਨ ਨੇ ਨੌਰਵਿਚ ਬੁਲੇਟਿਨ ਨੂੰ ਦੱਸਿਆ,”ਓਟਿਸ ਲਾਇਬ੍ਰੇਰੀ ਅਤੇ ਨੌਰਵਿਚ ਸਮਾਰਕ ਕਮੇਟੀ ਨੇ ਸਾਂਝੇ ਤੌਰ ‘ਤੇ ਤਖਤੀਆਂ, ਝੰਡੇ ਅਤੇ ਤਸਵੀਰ ਨੂੰ ਹਟਾਉਣ ‘ਤੇ ਸਹਿਮਤੀ ਜ਼ਾਹਰ ਕੀਤੀ। ਇਨ੍ਹਾਂ ਨੂੰ ਦੋ ਹਫਤੇ ਪਹਿਲਾਂ ਹਟਾ ਦਿੱਤਾ ਗਿਆ ਸੀ।”ਸ਼ਹਿਰ ਦੇ ਸਿੱਖ ਭਾਈਚਾਰੇ ਦੇ ਆਗੂ ਅਤੇ ਸਥਾਨਕ ਕਾਰੋਬਾਰੀ ਮਾਲਕ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ,”ਇਹ ਇਕ ਭਾਰਤ-ਆਯੋਜਿਤ ਖੇਤਰ ਨਹੀਂ ਹੈ। ਇਸ ਨਾਲ (ਸਿੱਖ) ਭਾਈਚਾਰਾ ਬਹੁਤ ਪਰੇਸ਼ਾਨ ਹੈ।” ਉਨ੍ਹਾਂ ਨੇ ਕਿਹਾ ਕਿ ਸਮਾਰਕ 1984 ਵਿਚ ਵਾਪਰੀ ਘਟਨਾ ਦਾ ‘ਸਿੱਖ ਬਿਰਤਾਂਤ’ ਪੇਸ਼ ਕਰਨ ਦਾ ਇਕ ਦੁਰੱਲਭ ਮੌਕਾ ਸੀ। ਉਹ 9 ਨਵੰਬਰ ਨੂੰ ਸਿਟੀ ਹਾਲ ਦੇ ਬਾਹਰ ਇਕ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਖਾਲਸਾ ਨੇ ਕਿਹਾ ਕਿ ਸਾਨੂੰ ਹਾਲੇ ਵੀ ਆਪਣੇ ਬਿਆਨ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਗੋਲ਼ਡ ਨੇ ਕਿਹਾ,”ਸ਼ਹਿਰ ਦੀ ਪਲੇਕਸ ਅਤੇ ਸਮਾਰਕ ਕਮੇਟੀ, ਜਿਸ ਦੇ ਮੈਂਬਰ ਐਲਡਰੋਵਮਨ ਸਟੇਸੀ ਗੋਲਡ, ਐਲਡਰਮੈਨ ਜੋਅ ਡੀਲੂਸੀਆ ਅਤੇ ਕੌਂਸਲ ਪ੍ਰਧਾਨ ਪ੍ਰੋ ਟੇਮ ਬਿੱਲ ਨੈਸ਼ ਹਨ, ਨੇ ਸਮਾਰਕ ਨੂੰ ਹਟਾਉਣ ਲਈ ਲਾਇਬ੍ਰੇਰੀ ਦੀ ਅਪੀਲ ‘ਤੇ ਸਹਿਮਤੀ ਜ਼ਾਹਰ ਕੀਤੀ।” ਗੋਲਡ ਨੇ ਅੱਗੇ ਦੱਸਿਆ,”ਉਨ੍ਹਾਂ ਨੇ ਤੈਅ ਕੀਤਾ ਕਿ ਇਹ ਲਾਇਬ੍ਰੇਰੀ ਦੇ ਮਿਸ਼ਨ ਲਈ ਚੰਗਾ ਨਹੀਂ ਸੀ। ਲਾਇਬ੍ਰੇਰੀ ਕਿਸੇ ਵਿਵਾਦ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੀ।” ਫੋਰਟਸਨ ਨੇ ਕਿਹਾ,”ਜੂਨ ਵਿੱਚ ਸਮਾਰਕ ਦਾ ਉਦਘਾਟਨ ਹੋਣ ਦੇ ਬਾਅਦ ਲਾਇਬ੍ਰੇਰੀ ਨੂੰ ਸਖਤ ਆਲੋਚਨਾ ਦੇ ਨਾਲ-ਨਾਲ ਸਮਰਥਨ ਵੀ ਮਿਲਿਆ।” ਆਲੋਚਕਾਂ ਵਿਚ ਭਾਰਤ ਸਰਕਾਰ ਵੀ ਸੀ। ਉਦਘਾਟਨ ਸਮਾਰੋਹ ਵਿਚ ਕਈ ਸਿੱਖ ਅਤੇ ਸ਼ਹਿਰ ਦੇ ਕਈ ਅਧਿਕਾਰੀ ਤੇ ਭਾਈਚਾਰੇ ਦੇ ਨੇਤਾ ਮੌਜੂਦ ਸਨ। ਸੰਯੁਕਤ ਰਾਜ ਵਿਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਇਕਲੌਤਾ ਸਮਾਰਕ ਸੀ।16 ਸਤੰਬਰ ਨੂੰ ਲਾਇਬ੍ਰੇਰੀ ਨੂੰ ਨੌਰਵਿਚ ਰੋਟਰੀ ਕਮਿਊਨਿਟੀ ਡਾਇਵਰਸਿਟੀ ਐਵਾਰਡ ਮਿਲਿਆ। ਪੁਰਸਕਾਰ ਸਮਾਰੋਹ ਵਿਚ ਕਿਹਾ ਗਿਆ ਕਿ ਇਹ ਕੁਝ ਹੱਦ ਤੱਕ ਸਿੱਖ ਯਾਦਗਾਰ ਕਰ ਕੇ ਦਿੱਤਾ ਗਿਆ ਸੀ।

Install Punjabi Akhbar App

Install
×