ਸਾਂਝ ਸਪੋਰਟਸਲ ਐਂਡ ਕਲਚਰਲ ਕਲੱਬ ਵੱਲੋਂ ਤੀਜੇ ‘ਭੰਗੜਾ ਤੇ ਗਿੱਧਾ’ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਤੀਜਾ ‘ਭੰਗੜਾ ਤੇ ਗਿੱਧਾ’ ਮੁਕਾਬਲਾ 19 ਦਸੰਬਰ ਦਿਨ ਸਨਿਚਰਵਾਰ ਸ਼ਾਮ  ਨੂੰ 6 ਵਜੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਸ. ਬਲਵੰਤ ਸਿੰਘ ਧਾਲੀਵਾਲ (ਗੋਲਡੀ) ਹੋਰਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਕਰਵਾਏ ਜਾ ਰਹੇ ਇਸ ਮੇਲੇ ਨੁਮਾ ਸਭਿਆਚਾਰਕ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਸਮੁੱਚੀ ਟੀਮ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੁੰਡਿਆਂ ਦੇ ਭੰਗੜਾ ਮੁਕਾਬਲਿਆਂ ਦੇ ਵਿਚ ਕੁੱਲ 6 ਟੀਮਾਂ ਹਨ ਜਿਨ੍ਹਾਂ ਵਿਚ 4 ਟੀਮਾਂ ਫੋਕ ਭੰਗੜਾ ਪਾਉਣਗੀਆਂ।  ਕੁੜੀਆਂ ਦੇ ਮੁਕਾਬਲੇ ਵਿਚ ਦੋ ਟੀਮਾਂ ਭੰਗੜੇ ਦੀਆਂ ਅਤੇ ਦੋ ਟੀਮਾਂ ਗਿੱਧੇ ਦੀਆਂ ਹੋਣਗੀਆਂ। ਇਸ ਤੋਂ ਇਲਾਵਾ 3 ਟੀਮਾਂ ਬੱਚਿਆਂ ਦੀਆਂ ਵੀ ਪ੍ਰਫਾਰਮੈਂਸ ਕਰਨਗੀਆਂ। ਪ੍ਰਬੰਧਕਾਂ ਵੱਲੋਂ ਸਾਰੇ ਮੁਕਾਬਲਿਆਂ ਦੀ ਜੱਜਮੈਂਟ ਵਾਸਤੇ ਅੰਤਰਰਾਸ਼ਟਰੀ ਅਤੇ ਸਥਾਨਕ ਪੱਧਰ ਉਤੇ ਪੰਜ ਜੱਜਾਂ ਦਾ ਪੈਨਲ ਬਣਾਇਆ ਗਿਆ ਹੈ ਜੋ ਕਿ ਸਭਿਆਚਾਰਕ ਦੇ ਉਚ ਪੱਧਰ ਦੇ ਪਾਰਖੂ ਹਨ।  ਮੇਲੇ ਦੇ ਵਿਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ, ਕਾਰ ਪਾਰਕਿੰਗ ਵੀ ਫ੍ਰੀ ਰਹੇਗੀ। ਲੋਕਾਂ ਦੇ ਮਨਰੋਜਨ ਲਈ ਫੂਡ ਸਟਾਲ, ਰਾਫਲ ਟਿਕਟਾਂ ਆਦਿ ਸੇਲ ਕੀਤੀਆਂ ਜਾਣਗੀਆਂ। ਰਾਫਲ ਇਨਾਮ ਦੇ ਵਿਚ ਸਿਡਨੀ ਦੀ ਰਿਟਰਨ ਟਿਕਟ ਜਿੱਤਣ ਦਾ ਮੌਕਾ ਹੋਵੇਗਾ। ਪਰਿਵਾਰਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਜਾਵੇਗਾ।

Install Punjabi Akhbar App

Install
×