ਨਿਊਜ਼ੀਲੈਂਡ-ਆਸਟਰੇਲੀਆ ਮੈਚ ਦੇ ਸ਼ੁਰੂ ਵਿਚ ਅਤੇ ਅੱਧ ਵਿਚਕਾਰ ‘ਨੱਚਦਾ ਪੰਜਾਬ’ ਟੀਮ ਭੰਗੜੇ ਨਾਲ ਚੱਕੇਗੀ ਸਭ ਦੇ ਪਬ

NZ PIC 27 Feb-1ਜਿਸ ਸ਼ਿੱਦਤ ਅਤੇ ਵਕਾਰ ਨੂੰ ਮੂਹਰੇ ਰੱਖ ਕੇਂ ਇੰਡੀਆ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੇਖਿਆ ਅਤੇ ਖੇਡਿਆ ਜਾਂਦਾ ਹੈ ਉਸੇ ਤਰ੍ਹਾਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਦਾ ਕ੍ਰਿਕਟ ਮੈਚ ਵੀ ਇਜੱਤ ਦਾ ਸਵਾਲ ਬਣ ਜਾਂਦਾ ਹੈ। ਚੱਲ ਰਹੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਦੇ ਵਿਚ ਕੱਲ੍ਹ 2 ਵਜੇ ਆਕਲੈਂਡ ਦੇ ਈਡਨ ਪਾਰਕ ਵਿਖੇ ਪਹਿਲਾ ਮੈਚ ਹੋਣ ਵਾਲਾ ਹੈ। ਇਸ ਮੈਚ ਤੋਂ ਪਹਿਲਾਂ ਸਵਾਗਤੀ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਹੋਣੇ ਹਨ। ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਇਥ ਪੰਜਾਬ ਦਾ ਲੋਕ ਨਾਚ ‘ਨੱਚਦਾ ਪੰਜਾਬ’ ਭੰਗੜਾ ਗਰੁੱਪ ਵੱਲੋਂ ਮੈਚ ਦੇ ਸ਼ੁਰੂ ਹੋਣ ਵੇਲੇ ਅਤੇ ਅੱਧ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਲਾਈਵ ਬੋਲੀਆਂ ਅਤੇ ਗੀਤ ਢੋਲ ਦੇ ਡਗੇ ਉਤੇ ਗਾਏ ਜਾਣੇ ਹਨ ਅਤੇ ਸੁੰਦਰ ਸੰਮਾ ਨੇ ਵਲ ਖਾ ਖਾ ਨੌਜਵਾਨਾਂ ਦੀ ਫੁਰਤੀ ਵਿਖਾਉਣੀ ਹੈ। ਇਸ ਸਾਰੇ ਪ੍ਰੋਗਰਾਮ ਨੂੰ ਸ. ਪਰਮਿੰਦਰ ਸਿੰਘ ਕੋਆਰਡੀਨੇਟ ਕਰਨਗੇ ਜਦ ਕਿ ਢੋਲ ਦੀ ਧਮਕ ਅਮਰੀਕ ਸਿੰਘ ਪਾਉਣਗੇ। ਇਸਦੇ ਨਾਲ ਹੀ ਨਵੀਂ ਪੀੜ੍ਹੀ ਦਾ ਨੌਜਵਾਨ ਸੰਨੀ ਸਿੰਘ ਵੀ ਬਰਾਬਰ ਢੋਲ ‘ਤੇ ਸਾਥ ਦੇਵੇਗਾ। ਨਿਊਜ਼ੀਲੈਂਡ ਦੀ ਬਲੈਕ ਕੈਪਸ ਟੀਮ ਵਾਸਤੇ ਵਿਸ਼ੇਸ਼ ਤੌਰ ‘ਤੇ ਕਾਲੇ ਰੰਗ ਦੀਆਂ ਭੰਗੜਾ ਵਰਦੀਆਂ ਬਣਾਈਆਂ ਗਈਆਂ ਹਨ। ਇਸ ਭੰਗੜਾ ਟੀਮ ਦੇ ਵਿਚ 16 ਨੌਜਵਾਨ ਸ਼ਾਮਿਲ ਹਨ ਜਿਨ੍ਹਾਂ ਵਿਚ ਗੁਰਨੀਤ, ਜਸਕਰਨ, ਅੰਮ੍ਰਿਤ, ਇਕਿੰਦਰ, ਭਵਦੀਪ, ਗੁਰਪ੍ਰੀਤ, ਸਚਿਨ, ਲੱਕੀ ਸੈਣੀ ਤੇ ਸੋਹਨ ਸਿੰਘ ਚਿਮਟਾ ਵਜਾਉਣਗੇ। ਛੋਟੇ ਨੋਜਵਾਨਾਂ ਵਿਚ ਜਸਜੋਤ ਸਿੰਘ, ਰਾਜਾ ਅਤੇ ਅਮਨ ਗਿੱਲ ਭੰਗੜੇ ਦੀ ਸਿਖਲਾਈ ਦਾ ਪ੍ਰਦਰਸ਼ਨ ਕਰਨਗੇ।