ਭੰਗੜੇ ਰਾਹੀਂ ਸਭਿਆਚਾਰਕ ਸਾਂਝ ਦੀ ਰਾਜਦੂਤ ਬਣੀ ਨਿਊਜ਼ੀਲੈਂਡ ਪੁਲਿਸ

NZ PIC 9 May-2ਨਿਊਜ਼ੀਲੈਂਡ ਪੁਲਿਸ ਜਿਸ ਦਾ ਨਾਅਰਾ ‘ਸੇਫਰ ਕਮਿਊਨਿਟੀ’ ਹੈ ਸੱਚਮੁੱਚ ਇਥੇ ਦੇ ਭਾਈਚਾਰੇ ਨਾਲ ਸਾਂਝ ਬਣਾਉਣ ਦੀ ਹਰ ਹੀਲੇ ਕੋਸ਼ਿਸ਼ ਕਰਦੀ ਹੈ। ਹੁਣ ਪੁਲਿਸ ਵਿਭਾਗ ਸਭਿਆਚਾਰਕ ਇਕਾਈਆਂ ਦੇ ਨਾਲ ਕਮਿਊਨਿਟੀ ਦੇ ਵੱਖ-ਵੱਖ ਰੌਣਕ ਭਰੇ ਮੇਲਿਆਂ ਵਿਚ ਸ਼ਿਰਕਤ ਕਰਨ ਲੱਗਾ ਹੈ। ਵੱਖ-ਵੱਖ ਕੌਮਾਂ ਦੇ ਕਈ ਯੂਨਿਟ ਅਤੇ ਟੀਮਾਂ ਪਹਿਲਾਂ ਹੀ ਸਨ ਪਰ ਪੰਜਾਬੀ ਸਭਿਆਚਾਰ ਦੀ ਇਕਾਈ ਨੂੰ ਸਥਾਪਿਤ ਹੋਇਆਂ ਅਜੇ ਬਹੁਤਾ ਸਮਾਂ ਨਹੀਂ ਹੋਇਆ। ਪਿਛਲੇ ਮਹੀਨੇ 11 ਅਪ੍ਰੈਲ ਨੂੰ ਹੋਏ ਵਿਸਾਖੀ ਮੇਲੇ ਵਿਚ ਇਸ ਸਭਿਆਚਾਰਕ ਟੀਮ ਨੇ ਪਹਿਲੀ ਵਾਰ ਆਪਣੇ ਵੱਡੇ ਅਫਸਰਾਂ ਦੀ ਹਾਜ਼ਰੀ ਵਿਚ ਪਰਫਾਰਮ ਕਰਕੇ ਚਲਦੇ ਰਹਿਣ ਦੀ ਹਰੀ ਝੰਡੀ ਲੈ ਲਈ ਸੀ। ਹੁਣ ਫਿਰ ਬੀਤੇ ਦਿਨੀਂ ਇਕ ਚਾਈਨੀਜ਼ ਸਮਾਗਮ ਦੇ ਵਿਚ ਪੰਜਾਬੀ ਪੁਲਿਸ ਅਫਸਰਾਂ ਦੀ ਟੀਮ ਨੇ ਭੰਗੜਾ ਪਾ ਕੇ ਇਕ ਤਰ੍ਹਾਂ ਨਾਲ ਸਭਿਆਚਾਰਕ ਸਾਂਝ ਦੇ ਦੂਤ ਬਨਣ ਦਾ ਕੰਮ ਕੀਤਾ ਹੈ। ਇਸ ਟੀਮ ਦੇ ਭੰਗੜਾ ਕੋਚ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਕਰਦਿਆਂ ਇਕ ਫਰੇਮ ਕੀਤਾ ਪ੍ਰਸੰਸ਼ਾ ਪੱਤਰ ਅਤੇ ਇਕ ਛੋਟੀ ਸੌਗਾਤ ਭੇਟ ਕੀਤੀ ਗਈ। ਪ੍ਰਸੰਸ਼ਾ ਪੱਤਰ ਦੇ ਵਿਚ ਬਹੁਤ ਹੀ ਮਾਅਨੇ ਰੱਖਦੀਆਂ ਅਤੇ ਪੰਜਾਬੀ ਸਭਿਆਚਾਰ ਦੀ ਤਾਰੀਫ ਕਰਦੀਆਂ ਗੱਲਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਉਤੇ ਇਸ ਦੇਸ਼ ਦੇ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਮਾਣ ਕਰਨ ਬਣਦਾ ਹੈ।

Install Punjabi Akhbar App

Install
×