ਗੁਰ ਸ਼ਬਦ ਵਿਚਾਰ ਸਮਾਗਮ: ਇਕ ਮਹੀਨੇ ਦੇ ਪ੍ਰਚਾਰ ਫੇਰੇ ‘ਤੇ ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਪਟਿਆਲਾ ਵਾਲੇ ਆਕਲੈਂਡ ਪੁੱਜੇ

NZ PIC 30 Sep-1ਲਗਪਗ ਇਕ ਮਹੀਨੇ ਦੇ ‘ਗੁਰ ਸ਼ਬਦ ਵਿਚਾਰ ਸਮਾਗਮ’ ਜੋ ਕਿ ਆਕਲੈਂਡ, ਟੌਰੰਗਾ, ਟੀ ਪੁੱਕੀ, ਵਲਿੰਗਟਨ, ਹੇਸਟਿੰਗਜ਼ ਅਤੇ ਹਮਿਲਟਨ ਵਿਖੇ ਹੋ ਰਹੇ ਹਨ, ਦੇ ਵਿਚ ਸ਼ਬਦ ਕੀਰਤਨ ਤੇ ਕਥਾ ਕਰਨ ਵਾਸਤੇ ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਪਟਿਆਲਾ ਵਾਲੇ ਅੱਜ ਆਕਲੈਂਡ ਪਹੁੰਚੇ। ਹਵਾਈ ਅੱਡੇ ਉਤੇ ਉਨ੍ਹਾਂ ਦੇ ਸਵਾਗਤ ਕਰਨ ਦੀ ਸੇਵਾ ਸ੍ਰੀ ਵਰਜੇਸ਼ ਸ਼ਰਮਾ (ਅਕਾਊਂਟੈਂਟ) ਮੈਨੁਰੇਵਾ ਦੇ ਪਰਿਵਾਰ ਨੇ ਲਈ। ਉਹ ਆਪਣੇ ਨਾਲ ਆਪਣੇ ਬੱਚੇ ਵਿਸਤ੍ਰਿਤ ਸ਼ਰਮਾ ਅਤੇ ਵਰਿੰਦਾ ਸ਼ਰਮਾ ਨਾਲ ਪੁੱਜੇ। ਭਾਈ ਜਸਵਿੰਦਰ ਸਿੰਘ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਬਾਬਾ ਜੀ ਅਤੇ ਜੱਥੇ ਦਾ ਸਵਾਗਤ ਕੀਤਾ। ਬਾਬਾ ਰਣਜੋਧ ਸਿੰਘ ਜੀ ਦੇ ਪਹਿਲੇ ਤਿੰਨ ਦੀਵਾਨ 1, 2 ਅਤੇ 3 ਅਕਤੂਬਰ ਨੂੰ ਸ਼ਾਮ 6.30 ਤੋਂ 8.30 ਤੱਕ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਹੋ ਰਹੇ ਹਨ। 4 ਤੋਂ ਲੈ ਕੇ 10 ਅਕਤੂਬਰ ਤੱਕ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਹੋਣਗੇ। 11 ਤੋਂ 16 ਤੱਕ ਟੀ ਪੁੱਕੀ, 18 ਨੂੰ ਦਿਨ ਵੇਲੇ ਵਲਿੰਗਟਨ, ਹੇਸਟਿੰਗ ਵਿਖੇ 18 ਤੋਂ 23 ਅਤੇ ਹਮਿਲਟ ਵਿਖੇ 25 ਅਤੇ 26 ਅਕਤੂਬਰ ਨੂੰ ਹੋਣਗੇ। 29 ਅਕਤੂਬਰ ਨੂੰ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ।

Install Punjabi Akhbar App

Install
×