ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਦਾ ਸਲਾਨਾ ਸਮਾਰੋਹ ਆਯੋਜਿਤ

bhaigurdasschoollr

ਮੈਲਬੌਰਨ ਦੇ ਕਰੇਗੀਬਰਨ ਗੁਰੂਦਵਾਰਾ ਸਾਹਿਬ ਵਿਖੇ ਚਲਾਏ ਜਾ ਰਹੇ ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਦੇ ਸਲਾਨਾ ਸਮਾਰੋਹ ਦਾ ਆਯੋਜਨ ਐਤਵਾਰ 14 ਦਸੰਬਰ ਨੂੰ ਸਕੂਲ਼ ਦੇ ਵੱਡੇ ਹਾਲ ਵਿੱਚ ਕੀਤਾ ਗਿਆ।ਇਸ ਸਮਾਰੋਹ ਵਿੱਚ ਵਿਦਿਆਰਥੀਆਂ ਵਲੋਂ,ਗੁਰਬਾਣੀ ਪਾਠ,ਕਵਿਤਾਵਾਂ, ਸ਼ਬਦ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਸਾਖੀਆਂ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਪੇਸ਼ਕਾਰੀਆਂ ਬਦਲੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਅਤੇ ਮਾਪਿਆਂ ਨੇ ਬੱਚਿਆਂ ਦੀ ਵਧੀਆ ਪੇਸ਼ਕਾਰੀ ਦੇ ਨਾਲ ਚਾਹ-ਪਾਣੀ ਦਾ ਆਨੰਦ ਵੀ ਮਾਣਿਆ। ਡਿਪਾਰਟਮੈਂਟ ਆਫ ਐਜੂਕੇਸ਼ਨ ਅਤੇ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਵਿਕਟੋਰੀਆ ਨਾਲ ਰਜਿਸਟਰਡ ਇਸ ਸਕੂਲ ਵਿੱਚ ਚਾਰ ਆਸਟਰੇਲੀਅਨ ਬਾਲਗ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਪਰਿਵਾਰਾਂ ਦੇ ਲਗਪਗ 150 ਵਿਦਿਆਰਥੀ ਗੁਰਮਤਿ ਅਤੇ ਪੰਜਾਬੀ ਦੀ ਸਿੱਖਿਆ ਲੈ ਰਹੇ ਹਨ।ਜ਼ਿਕਰਯੋਗ ਹੈ ਕਿ ਇਹ ਸਕੂਲ ਸ਼੍ਰੀ ਗੁਰੂ ਸਿੰਘ ਸਭਾ ਗੁਰੂਦਵਾਰਾ ਸਾਹਿਬ ਕਰੇਗੀਬਰਨ ਵਲੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਦਸ ਟਰੇਂਡ ਅਧਿਆਪਕ ਅਤੇ ਪ੍ਰਿੰਸੀਪਲ ਰਾਜਬੀਰ ਸਿੰਘ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਅਤੇ ਗੁਰਮਤਿ ਨਾਲ ਜੋੜਨ ਲਈ ਸਕੂਲ ਨੂੰ ਗੁਰੂਦਵਾਰਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਰੇਵਾਲ, ਸਕੱਤਰ ਸ.ਗੁਰਦੀਪ ਸਿੰਘ ਮਠਾਰੂ ਅਤੇ ਸਮੂਹ ਗੁਰੂਦਵਾਰਾ ਕਮੇਟੀ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ।

(ਅਮਰਦੀਪ ਕੌਰ)

Install Punjabi Akhbar App

Install
×