ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ 28 ਦਸੰਬਰ ਤੋਂ ਲੈ ਕੇ ਇੱਕ ਜਨਵਰੀ ਤੱਕ ਭਰਨਗੇ ਹਾਜ਼ਰੀ 

IMG_2571

ਫਰਿਜ਼ਨੋ , 26 ਦਸੰਬਰ  – ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ  ਸਰਬਜੀਤ  ਸਿੰਘ ਧੂੰਦਾ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਨ ਲਈ ਅਤੇ ਪਖੰਡਵਾਦ ਤੇ ਵਹਿਮਾਂ ਭਰਮਾਂ ਵਿੱਚੋਂ ਸੰਗਤ ਨੂੰ ਕੱਢਣ ਲਈ 28 ਦਸੰਬਰ ਤੋਂ ਲੈਕੇ 1 ਜਨਵਰੀ ਤੱਕ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸ਼ਭਾ ਵਿਖੇ ਕਥਾ ਕਰਨਗੇ। ਉਹਨਾਂ ਦੇ ਦੀਵਾਨਾ ਦਾ ਵੇਰਵਾ ਇਸ ਪ੍ਰਕਾਰ ਹੈ – 28 ਅਤੇ 29 ਦਸੰਬਰ ਸ਼ਾਮੀਂ 6 ਤੋਂ 8 ਵਜੇ। 30 ਦਸੰਬਰ ਦਿਨ ਐਤਵਾਰ ਦੁਪਹਿਰ 12 ਤੋਂ 1 ਵਜੇ ਦਰਮਿਆਨ, 31 ਦਸੰਬਰ ਰਾਤ 10 ਤੋਂ 11 ਵਜੇ ਅਤੇ 1 ਜਨਵਰੀ ਦੁਪਹਿਰ  12 ਤੋਂ 1 ਵਜੇ ਦਰਮਿਆਨ ਉਹ  ਸੰਗਤ  ਨੂੰ  ਕਥਾ ਦੁਆਰਾਂ ਨਿਹਾਲ ਕਰਨਗੇ। ਗੁਰੂ ਘਰ ਦਾ ਪਤਾ 4827 North Parkway Drive Fresno CA 93722 ਵਧੇਰੇ ਜਾਣਕਾਰੀ ਲਈ ਫ਼ੋਨ – 559-779-2286।

Welcome to Punjabi Akhbar

Install Punjabi Akhbar
×
Enable Notifications    OK No thanks