ਨਿਊਜ਼ੀਲੈਂਡ ਸਿੱਖ ਭਾਈਚਾਰੇ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਦਾ ਸਵਾਗਤ

NZ PIC 13 Feb-1ਭਾਈ ਪਰਮਜੀਤ ਸਿੰਘ ਪੰਮਾ ਜਿਨ੍ਹਾਂ ਨੂੰ 18 ਦਸੰਬਰ 2015 ਨੂੰ ਪੁਰਤਗਾਲ ਦੀ ਛੁੱਟੀਆਂ ਦੀ ਫੇਰੀ ਦੌਰਾਨ ਇੰਟਰਪੋਲ ਨੋਟਿਸ (ਲਾਲ ਰੰਗ) ਦੇ ਅਧੀਨ ਰਾਹੀਂ ਉਥੇ ਦੀ ਪੁਲਿਸ ਨੇ ਹੋਟਲ ਚੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਪਿਛੋਕੜ ਦੇ ਅਪਰਾਧਿਕ ਮਾਮਲਿਆਂ ਦੀ ਆੜ ਵਿਚ ਭਾਰਤੀ ਪੁਲਿਸ ਉਸਨੂੰ ਦੁਬਾਰਾ ਭਾਰਤ ਦੇ ਸਪੁਰਦ ਕਰਨ ਦੀ ਕਾਰਵਾਈ ਕਰ ਰਹੀ ਸੀ, ਦੀ ਬੀਤੇ ਕੱਲ੍ਹ ਇੰਗਲੈਂਡ ਵਾਪਸੀ ਲਈ ਹੋਈ ਰਿਹਾਈ ਦਾ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਸਵਾਗਤ ਕੀਤਾ ਹੈ। ਭਾਰਤ ਸਰਕਾਰ ਦੇ ਲਈ ਇਹ ਜਿੱਥੇ ਸੰਵਿਧਾਨਕ ਹਾਰ ਹੋਣ ਵਾਲੀ ਗੱਲ ਹੈ ਉਥੇ ਆਪਣੇ ਨਿਆਂ ਪ੍ਰਣਾਲੀ ਨੂੰ ਸੁਧਾਰਨ ਦਾ ਵੀ ਇਕ ਮੌਕਾ ਹੈ, ਜਿਸ ਤੋਂ ਉਨ੍ਹਾਂ ਨੂੰ ਸੇਧ ਲੈਣ ਦੀ ਲੋੜ ਹੈ।
ਸਿੱਖਜ਼ ਫਾਰ ਜਸਟਿਸ ਵੱਲੋਂ ਨਿਭਾਈ ਗਈ ਭੂਮਿਕਾ ਅਤੇ ਤਿਆਰ ਮੰਗ ਪੱਤਰ ਦੇ ਹੱਕ ਵਿਚ ਨਿਊਜ਼ੀਲੈਂਡ ਦੀਆਂ ਬਹੁਤ ਸਾਰੀਆਂ ਸੰਸਥਾਵਾਂ, ਅਖੰਠ ਕੀਰਤਨੀ ਜਥੇ ਅਤੇ ਸੁਸਾਇਟੀਆਂ ਆਪਣੀ ਹਮਾਇਤ ਦੇ ਚੁੱਕੀਆਂ ਸਨ। ਭਾਈ ਪਰਮਜੀਤ ਸਿੰਘ ਪੰਮਾ ਜੋ ਕਿ ਸਿੱਖ ਸੰਘਰਸ਼ ਦੇ ਵਿਚ ਸ਼ਹੀਦੀਆਂ ਪਾਉਣ ਵਾਲੇ ਪਰਿਵਾਰ ਨਾਲ ਸਬੰਧਿਤ ਹਨ ਇੰਗਲੈਂਡ ਦੇ ਵਿਚ ਰਾਜਸੀ ਸ਼ਰਣ ਪ੍ਰਾਪਤ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਸਨ। ਪੰਜਾਬ ਪੁਲਿਸ ਸਰੀਰਕ ਅਤੇ ਮਾਨਸਿਕ ਪੀੜ੍ਹਾਂ ਦੇ ਚਲਦਿਆਂ ਉਹ 12 ਅਗਸਤ 1999 ਨੂੰ ਇੰਗਲੈਂਡ ਨਿਕਲ ਗਏ ਸਨ। ਭਾਈ ਸਾਹਿਬ ਉਤੇ ਦੋਸ਼ ਸੀ ਕਿ ਉਹ ਆਰ. ਐਸ. ਐਸ. ਦੇ ਮੁਖੀ ਰੁਲਦਾ ਸਿੰਘ ਜਿਨ੍ਹਾਂ ਨੂੰ 28 ਜੁਲਾਈ 2009 ਵਿਚ ਪਟਿਆਲਾ ਵਿਖੇ ਬੰਬ ਬਲਾਸਟ ਰਾਹੀਂ ਜ਼ਖਮੀ ਕੀਤਾ ਗਿਆ ਅਤੇ ਉਨ੍ਹਾਂ ਦੀ 15 ਅਗਸਤ 2009  ਨੂੰ ਮੌਤ ਹੋ ਗਈ ਸੀ, ਦੇ ਕੇਸ ਵਿਚ ਸ਼ਾਮਿਲ ਸਨ। ਯੂ.ਕੇ ਅਤੇ ਭਾਰਤ ਦੀ ਪੁਲਿਸ ਨੇ ਆਪਸੀ ਪੜ੍ਹਤਾਲ ਵੀ ਕੀਤੀ ਸੀ, ਪਰ ਕੋਈ ਸਬੂਤ ਨਾ ਹੋਣ ਕਰਕੇ ਭਾਈ ਪਰਮਜੀਤ ਸਿੰਘ ਪੰਮਾ ਉਤੇ ਕੋਈ ਕੇਸ ਨਹੀਂ ਸੀ ਬਣਦਾ।  ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਪੁਰਤਗਾਲ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। ਅੰਤਰਰਾਸ਼ਟਰੀ ਨਾਗਿਰਕਤਾ ਦੇ ਹੱਕਾਂ ਦੀ ਰਾਖੀ ਕਰਦਿਆਂ ਪੁਰਤਗਾਲ ਸਰਕਾਰ ਨੇ ਸਿੱਖਾਂ ਦਾ ਵਿਸ਼ਵਾਸ਼ ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਸਤਵੰਤ ਸਿੰਘ) ਅਤੇ ਪੰਥਕ ਵਿਚਾਰ ਮੰਚ ਤੋਂ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਪੁਰਤਗਾਲ ਸਰਕਾਰ ਨੇ ਇਕ ਉਦਾਹਰਣ ਸੈਟ ਕੀਤੀ ਹੈ ਜਿਸ ਦੇ ਨਾਲ ਕਿਸੇ ਵੀ ਦੇਸ਼ ਵਿਚ ਵਸਿਆ ਸਿੱਖ ਭਾਰਤੀ ਪੁਲਿਸ ਦੀ ਝੂਠੀ ਕੜਿਕੀ ਵਿਚ ਫਸਣ ਤੋਂ ਬਚ ਸਕੇਗਾ। ਇਸ ਜੱਜਮੈਂਟ ਦਾ ਅਸਰ ਬਾਕੀ ਦੇਸ਼ਾਂ ਦੇ ਵਿਚ ਵੀ ਪਵੇਗਾ। ਜਿਹੜੇ ਸਿੱਖਾਂ ਨੂੰ ਦੂਜੇ ਵਤਨ ਵੱਲ ਜਾਂਦਿਆ ਇਸ ਗੱਲ ਦਾ ਖਦਸ਼ਾ ਰਹਿੰਦਾ ਸੀ ਕਿ ਇੰਟਰਪੋਲ ਦੇ ਰਾਹੀਂ ਉਨ੍ਹਾਂ ਨੂੰ ਫੜ ਕੇ ਭਾਰਤ ਭੇਜਿਆ ਜਾ ਸਕਦਾ ਹੈ, ਨੂੰ ਹੁਣ ਠੱਲ੍ਹ ਪਾਈ ਜਾ ਸਕਦੀ ਹੈ। ਅੰਤ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਭਾਈ ਪਰਮਜੀਤ ਸਿੰਘ ਪੰਮਾ ਦੀ ਸੰਵਿਧਾਨਕ ਇੰਗਲੈਂਡ ਦੇ ਲਈ ਹੋਈ ਰਿਹਾਈ ਲਈ ਸਾਰੇ ਕਾਨੂੰਨੀ ਮਾਹਿਰਾਂ, ਦੇਸ਼-ਵਿਦੇਸ਼ ਦੀ ਸਿੱਖ ਸੰਗਤ ਅਤੇ ਪੁਰਤਗਾਲ ਦੇ ਨਿਆਂ ਵਿਭਾਗ ਦਾ ਸਵਾਗਤ ਕੀਤਾ ਹੈ।

ਅਸੀਂ ਸਿੱਖ ਐਕਟਵਿਸਟ ਹਾਂ ਸਿੱਖ ਟੈਰੋਰਿਸਟ ਨਹੀਂ- ਭਾਈ ਪਰਮਜੀਤ ਸਿੰਘ ਪੰਮਾ ਨੇ ਰਿਹਾਈ ਤੋਂ ਬਾਅਦ ਸਿੱਖ ਸੰਗਤਾਂ ਨਾਲ ਆਪਣਾ ਸੁਨੇਹਾ ਸਾਂਝਾ ਕਰਦਿਆਂ ਭਾਰਤ ਸਰਕਾਰ ਨੂੰ ਬੁਲੰਦ ਆਵਾਜ਼ ਵਿਚ ਕਿਹਾ ਹੈ ਕਿ ਅਸੀਂ ਸਿੱਖ ਐਕਟਵਿਸਟ ਹਾਂ, ਸਿੱਖ ਟੈਰੋਰਿਸਟ ਨਹੀਂ। ਅੱਤਵਾਦੀ ਉਹ ਨਿਜ਼ਾਮ ਹੈ ਜਿਨ੍ਹਾਂ ਨੇ ਲੱਖਾਂ ਸਾਡੇ ਬੰਦੇ ਮਾਰੇ ਆ। ਅਸੀਂ ਉਨ੍ਹਾਂ ਦੇ ਖਿਲਾਫ ਤੱਕ ਰਹਿੰਦੇ ਸਾਹਾਂ ਤੱਕ ਲੜਾਈ ਜਾਰੀ ਰੱਖਾਂਗੇ।