ਭਾਈ ਪੰਥਪ੍ਰੀਤ ਸਿੰਘ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਚੱਲ ਰਹੇ ਦੀਵਾਨ

NZ PIC 10 July-2
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਲੜੀਵਾਰ ਦੀਵਾਨ 8 ਜੁਲਾਈ ਤੋਂ 17 ਜੁਲਾਈ ਤੱਕ ਲਗਾਏ ਜਾ ਰਹੇ ਹਨ। ਅੱਜ ਐਤਵਾਰ ਨੂੰ ਦਿਨ ਦਾ ਦੀਵਾਨ ਸੀ, ਜਿਸ ਦੇ ਵਿਚ ਭਾਰੀ ਗਿਣਤੀ ਦੇ ਵਿਚ ਸੰਗਤਾਂ ਦਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਧਾਰਮਿਕ ਫਿਲਮ ‘ਰਾਖੇ ਹਰਿਮੰਦਰ ਦੇ’ ਵੀ ਡੀ.ਵੀ.ਡੀ. ਸੰਗਤਾਂ ਲਈ ਜਾਰੀ ਕੀਤੀ ਗਈ। ਇਸ ਫਿਲਮ ਨੂੰ ਗੁਰੂ ਘਰਾਂ ਦੇ ਵਿਚ ਫ੍ਰੀ ਵਿਖਾਈ ਜਾਵੇਗੀ। ਇਸ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਦੇ ਜੱਥੇ ਨੇ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਰਾਤ ਦਾ ਦੀਵਾਨ ਸਜਾਇਆ। ਇਥੇ ਵੀ ਸੰਗਤਾਂ ਦੇ ਵਿਚ ਭਾਰੀ ਜੋਸ਼ ਵੇਖਣ ਨੂੰ ਮਿਲਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Install Punjabi Akhbar App

Install
×