ਸ਼੍ਰੀ ਹਜ਼ੂਰ ਸਾਹਿਬ ਲੰਗਰ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਦੀ ਅੰਤਿਮ ਅਰਦਾਸ –

ਰਾਣਾ ਗੁਰਜੀਤ ਸਿੰਘ ਐਮ. ਐਲ.ਏ ਕਪੂਰਥਲਾ ਨੇ ਪਹੁੰਚ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਭੁਲੱਥ — ਬੀਤੇਂ ਦਿਨ ਨਡਾਲਾ ਦੇ ਨਜ਼ਦੀਕੀ ਪਿੰਡ ਰਾਏਪੁਰ ਅਰਾਈਆ ਵਿਖੇ ਸੱਚ-ਖੰਡ ਸ੍ਰੀ ਹਜੂਰ ਸਾਹਿਬ ਲੰਗਰ ਸਾਹਿਬ ਦੇ ਸੇਵਾਦਾਰ ਮਨਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਰਾਣਾ ਗੁਰਜੀਤ ਸਿੰਘ ਜੀ ਐਮ ਐਲ ਏ ਕਪੂਰਥਲਾ ਜੀ ਨਾਲ ਹਾਜਰੀ ਲਵਾਈ ਅਤੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਇਸ ਮੌਕੇ ਮਾਰਕੀਟ ਕਮੇਟੀ ਢਿੱਲਵਾ ਦੇ ਚੇਅਰਮੇਨ ਸ਼ਰਨਜੀਤ ਸਿੰਘ ਪੱਡਾ,ਸੀਨੀਅਰ ਕਾਂਗਰਸੀ ਆਗੂ ਗੋਰਾ ਗਿੱਲ ,ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੇਨ  ਰਛਪਾਲ ਸਿੰਘ ਬੱਚਾਜੀਵੀ,ਪੱਪੂ ਨਾਮੀ ਅਰੋੜਾ,ਮਾਸਟਰ ਬਲਦੇਵ ਰਾਜ,ਬਲਾਕ ਪ੍ਰਧਾਨ ਸਟੀਫਨ ਕਾਲਾ,ਯੂਥ ਆਗੂ ਦਲਜੀਤ ਸਿੰਘ ਨਡਾਲਾ,ਸਕੱਤਰ ਪੰਜਾਬ ਕਾਂਗਰਸ ਅਵਤਾਰ ਵਾਲੀਆ,ਸਾਬੀ ਚੀਮਾ,ਸਰਪੰਚ ਪ੍ਰਧਾਨ ਨਸੀਬ ਸਿੰਘ ਖੱਸਣ,ਕੌਸਲਰ ਕਮਲਜੀਤ ਸਿੰਘ,ਸਾਬਕਾ ਕੌਸਲਰ ਸੰਜੀਵ ਕੁਮਾਰ ਜੋਸ਼ੀ,ਲੱਕੀ ਭਾਰਦਵਾਜ,ਕਿੱਕੀ ਪੱਡਾ,ਪਰਦੀਪ ਪੱਡਾ,ਸੁਖਦੇਵਰਾਜ ਜੰਗੀ,ਸਹਿਜ ਚੀਮਾ,ਆਦਿ ਨਾਲ ਹਾਜ਼ਰ ਸਨ।

Install Punjabi Akhbar App

Install
×