ਭਾਈ ਘਨੱਈਆ ਸੁਸਾਇਟੀ ਵੱਲੋਂ ਕੈਂਸਰ ਪੀੜਤਾਂ ਨੂੰ ਨਗਦੀ ਅਤੇ ਦਵਾਈਆਂ ਤਕਸੀਮ

ਡਾ. ਚੰਦਰ ਸ਼ੇਖਰ ਅਤੇ ਕਰਤਾਰ ਸਿੰਘ ਬਰਹਾਇਆ ਵਲੋਂ ਆਰਥਿਕ ਯੋਗਦਾਨ!

ਫਰੀਦਕੋਟ :-‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ’ ਵੱਲੋਂ ਕੈਂਸਰ ਸਮੇਤ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਜਾਂ ਉਨਾ ਦੇ ਵਾਰਸਾਂ ਨੂੰ ਦਵਾਈਆਂ ਜਾਂ ਨਗਦੀ ਆਦਿਕ ਦੀ ਮੱਦਦ ਕਰਨ ਲਈ ਗੁਰਦਵਾਰਾ ਸਿੰਘ ਸਭਾ ਨੇੜੇ ਘੰਟਾ ਘਰ ਫਰੀਦਕੋਟ ਵਿਖੇ ਰੱਖੇ ਸਾਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਡਾ ਚੰਦਰ ਸ਼ੇਖਰ ਐਸਐਮਓ ਸਿਵਲ ਹਸਪਤਾਲ ਫਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰਸ. ਪੁਸ਼ਪਿੰਦਰ ਸਿੰਘ ਐਸਐਚਓ ਥਾਣਾ ਸਦਰ ਫਰੀਦਕੋਟ ਤੇ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਸੁਸਾਇਟੀ ਵੱਲੋਂ ਪ੍ਰਦੂਸ਼ਿਤ ਕੀਤੇ ਜਾ ਰਹੇ ਦਰਿਆਵਾਂ ਦੇ ਪਾਣੀਆਂ, ਵਾਤਾਵਰਣ ਦੀ ਸੰਭਾਲ, ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਹਾਅ ਦਾ ਨਾਹਰਾ ਅਤੇ ਕੈਂਸਰ ਪੀੜਤਾਂ ਨੂੰ ਮਿਲਦੀਆਂ ਸਹੂਲਤਾਂ ਦੇ ਮੁੱਦੇ ‘ਤੇ ਸਮੇਂ ਸਮੇਂ ਲਏ ਗਏ ਸਟੈਂਡ ਦੀ ਵੀ ਮੀਡੀਏ ਵਿੱਚ ਖੂਬ ਚਰਚਾ ਰਹੀ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਹਰਵਿੰਦਰ ਸਿੰਘ ਮਰਵਾਹ ਅਤੇ ਮੱਘਰ ਸਿੰਘ ਨੇ ਦੱਸਿਆ ਕਿ 30-35 ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਦਵਾਈਆਂ ਜਾਂ ਆਰਥਿਕ ਸਹਾਇਤਾ ਚੈੱਕਾਂ ਦੇ ਰੂਪ ਵਿੱਚ ਤਕਸੀਮ ਕੀਤੀ ਗਈ। ਉਨਾ ਦੱਸਿਆ ਕਿ ਸਾਲ 2007 ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਸੁਸਾਇਟੀ ਲਗਾਤਾਰ ਯਤਨਸ਼ੀਲ ਹੈ ਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗਾ। ਸੁਸਾਇਟੀ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਡਾ ਚੰਦਰ ਸ਼ੇਖਰ ਨੇ ਸੁਸਾਇਟੀ ਨੂੰ 11,000 ਰੁਪਏ ਜਦਕਿ ਗੁਰਦੀਪ ਸਿੰਘ ਮੈਨੇਜਰ ਨੇ ਆਪਣੇ ਨਜਦੀਕੀ ਰਿਸ਼ਤੇਦਾਰ ਕਰਤਾਰ ਸਿੰਘ ਬਰਹਾਇਆ ਵੱਲੋਂ ਆਈ 5,000 ਰੁਪਏ ਦੀ ਰਕਮ ਸੌਂਪੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਗੁਰਿੰਦਰਮੋਹਨ ਸਿੰਘ, ਗੁਰਨਾਮ ਸਿੰਘ ਜੇ.ਈ., ਸੁਖਵਿੰਦਰ ਸਿੰਘ ਬੱਬੂ, ਡਾ ਦੇਵਿੰਦਰ ਸੈਫੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਸਤਪਾਲ ਗਰਗ, ਗਮਦੂਰ ਸਿੰਘ ਬਰਾੜ, ਹਰੀਸ਼ ਵਰਮਾ, ਹਰਵਿੰਦਰ ਸਿੰਘ ਮਰਵਾਹਾ, ਰਵਿੰਦਰ ਸਿੰਘ ਬੁਗਰਾ, ਗੁਰਮੀਤ ਸਿੰਘ ਸੰਧੂ, ਵਿਕਰਮਜੀਤ ਸਿੰਘ ਸੰਨੀ, ਰਵਿੰਦਰ ਸਿੰਘ ਰਵੀ, ਉੱਜਲ ਸਿੰਘ, ਹੈਰੀ ਢਿੱਲੋਂ, ਹਰਬੰਸ ਸਿੰਘ ਅੰਤਰਰਾਸ਼ਟਰੀ ਕੋਚ, ਅਰੁਣਜੀਤ ਨਰੂਲਾ, ਮਨਪ੍ਰੀਤ ਸਿੰਘ ਧਾਲੀਵਾਲ, ਸੁਖਜੀਤ ਸਿੰਘ ਢਿੱਲਵਾਂ, ਰਜਿੰਦਰ ਸਿੰਘ ਬਰਾੜ, ਵਜਿੰਦਰ ਵਿਨਾਇਕ, ਜਗਪਾਲ ਸਿੰਘ ਬਰਾੜ, ਜਗਜੀਵਨ ਸਿੰਘ ਸਰਾਫ, ਮਨਦੀਪ ਸਿੰਘ ਆਦਿ ਵੀ ਹਾਜਰ ਸਨ।

Welcome to Punjabi Akhbar

Install Punjabi Akhbar
×
Enable Notifications    OK No thanks