ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਈ ਕਸ਼ਮੀਰ ਸਿੰਘ ਦਾ ਸਨਮਾਨ

NZ PIC 4 Nov-2ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬੀਤੇ ਦਿਨੀਂ ਭਾਈ ਕਸ਼ਮੀਰ ਸਿੰਘ (ਭਰਾਤਾ ਗਿਆਨੀ ਪਿੰਦਰਪਾਲ ਸਿੰਘ) ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਵੀਰ ਸਿੰਘ ਹੋਰਾਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ। ਉਹ ਇਕ ਹਫਤੇ ਦੇ ਦੌਰੇ ਉਤੇ ਨਿਊਜ਼ੀਲੈਂਡ ਫੇਰੀ ਉਤੇ ਆਏ ਸਨ। ਉਨ੍ਹਾਂ ਇਥੇ ਦੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਪੰਜਾਬੀ ਖੇਡਾਂ ਵੀ ਵੇਖੀਆਂ। ਸ. ਦਲਜੀਤ ਸਿੰਘ ਹੋਰਾਂ ਇਸ ਮੌਕੇ ਇਕੱਤਰ ਸੰਗਤ ਦਾ ਧੰਨਵਾਦ ਕੀਤਾ।