ਭਾਈ ਦਵਿੰਦਰ ਸਿੰਘ ਸੁਹਾਣੇ ਵਾਲਿਆਂ ਨੇ ਕੀਤਾ ਭਾਈ ਘਨ੍ਹੱਈਆ ਕੰਪਿਊਟਰ ਸੈਂਟਰ ਦਾ ਆਰੰਭ

ਫਰੀਦਕੋਟ:- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਫਰੀਦਕੋਟ ਵਲੋਂ ਸਾਂਝੇ ਤੌਰ ‘ਤੇ ਭਾਈ ਘਨੱਈਆ ਕੰਪਿਊਟਰ ਸੈਂਟਰ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਬੇਨਤੀ ਭਾਈ ਦਵਿੰਦਰ ਸਿੰਘ ਸੁਹਾਣੇ ਵਾਲਿਆਂ ਵਲੋਂ ਕੀਤੀ ਗਈ, ਉਸ ਤੋਂ ਬਾਅਦ ਕੰਪਿਊਟਰ ਸੈਂਟਰ ਦੀ ਆਰੰਭਤਾ ਰਸਮੀ ਤੌਰ ‘ਤੇ ਕੇਨਰਾ ਬੈਂਕ ਦੀ ਬੇਸਮੈਂਟ ਜੁਬਲੀ ਸਿਨੇਮਾ ਚੌਂਕ ਨੇੜੇ ਹੋਈ। ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਐਕਟਿੰਗ ਪ੍ਰਧਾਨ ਹਰਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਸਾਲ 2014 ਤੋਂ ਸੁਸਾਇਟੀ ਵਲੋਂ ਵੱਖ-ਵੱਖ ਦਾਨੀ ਸੱਜਣਾ ਅਤੇ ਸੰਸਥਾਵਾਂ ਨਾਲ ਮਿਲ ਕੇ ਕੰਪਿਊਟਰ ਸੈਂਟਰ ਲਗਾਤਾਰ ਚਲਾਇਆ ਜਾ ਰਿਹਾ ਹੈ, ਹੁਣ ਤੱਕ 600 ਤੋਂ ਵੱਧ ਬੱਚੇ ਕੰਪਿਊਟਰ ਸਿੱਖਿਆ ਮੁਫਤ ਪ੍ਰਾਪਤ ਕਰ ਚੁੱਕੇ ਹਨ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਕਰੋਪੀ ਕਾਰਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ‘ਚ ਇਹ ਸੈਂਟਰ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਸੀ, ਜੋ ਕਿ ਸਰਕਾਰ ਵਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਇਸ ਦੀ ਦੁਬਾਰਾ ਸ਼ੁਰੂਆਤ ਦੀ ਜਰੂਰਤ ਮਹਿਸੂਸ ਕੀਤੀ ਗਈ। ਅੰਤ ‘ਚ ਸੁਸਾਇਟੀ ਦੇ ਆਗੂਆਂ ਮੱਘਰ ਸਿੰਘ ਅਤੇ ਰਾਜਪਾਲ ਸਿੰਘ ਹਰਦਿਆਲੇਆਣਾ ਨੇ ਸਾਰਿਆਂ ਨੂੰ ਕ੍ਰਮਵਾਰ ਜੀ ਆਇਆਂ ਆਖਦਿਆਂ ਉਨਾ ਦਾ ਧੰਨਵਾਦ ਕੀਤਾ। ਇਸ ਮੋਕੇ ਉਪਰੋਕਤ ਤੋਂ ਇਲਾਵਾ ਗੁਰਜੀਤ ਸਿੰਘ ਢਿੱਲੋਂ, ਡਾ. ਗੁਰਿੰਦਰਮੋਹਨ ਸਿੰਘ, ਡਾ. ਗੁਰਸੇਵਕ ਸਿੰਘ, ਹਰੀਸ਼ ਵਰਮਾ, ਨਵਦੀਪ ਸਿੰਘ ਬੱਬੂ ਬਰਾੜ, ਰਾਜਿੰਦਰ ਸਿੰਘ ਬਰਾੜ, ਰਵਿੰਦਰ ਸਿੰਘ ਰਵੀ ਬਰਾੜ, ਰਾਜਬੀਰ ਸਿੰਘ ਸੰਧੂ, ਜੀਵਨ ਸਿੰਘ, ਤੇਜਪਾਲ ਸਿੰਘ ਸੰਧੂ, ਕੋਚ ਹਰਬੰਸ ਸਿੰਘ, ਸੁਖਪਾਲ ਸਿੰਘ ਸੰਧੂ, ਜਗਤਾਰ ਸਿੰਘ ਗਿੱਲ, ਗੁਰਨਾਮ ਸਿੰਘ ਬਰਾੜ, ਮਨਦੀਪ ਸਿੰਘ, ਰਵਿੰਦਰ ਸਿੰਘ ਬੁਗਰਾ, ਪ੍ਰਭਜੋਤ ਸਿੰਘ, ਗਗਨ ਮੱਤਾ, ਅਰੁਣਜੀਤ ਸਿੰਘ ਨਰੂਲਾ, ਲਵਦੀਪ ਸਿੰਘ, ਕੁਸ਼ਲ ਸਿੱਧੂ, ਅਵਨਾਸ਼ੀ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ, ਜਗਸੀਰ ਸਿੰਘ ਸੰਧਵਾਂ, ਵਰਿੰਦਰ ਪਾਲ ਸਿੰਘ ਅਤੇ ਮਨਪ੍ਰੀਤ ਕੌਰ ਆਦਿ ਵੀ ਹਾਜਰ ਸਨ।

Install Punjabi Akhbar App

Install
×