ਕਾਰ ਸੇਵਾ ਦੇ 5 ਮਹਾਂਪੁਰਖਾਂ ਦੀ ਸਾਲਾਨਾ ਬਰਸੀ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਪਟਿਆਲਾ ਵਿਖੇ ਖੂਨਦਾਨ ਕੈਂਪ

ਕਾਰ ਸੇਵਾ ਦੇ 5 ਮਹਾਂਪੁਰਖਾਂ ਦੀ ਸਾਲਾਨਾ ਬਰਸੀ ਤੇ ਕਾਰ ਸੇਵਾ ਡੇਰਾ ਹੀਰਾ ਬਾਗ ਚੈਰੀਟੇਬਲ ਟਰੱਸਟ ਵੱਲੋਂ ਇਕ ਮਹਾਨ ਖੂਨਦਾਨ ਕੈਂਪ ਅਤੇ ਅਖਾਂ ਦਾ ਫਰੀ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਮਹਾਨ ਕੈਂਪ ਵਿੱਚ ਇਕੱਤਰ ਕਰਨ ਦੀ ਸੇਵਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਨਿਭਾਈ ।

ਇਸ ਮੌਕੇ ਤੇ ਕਾਰ ਸੇਵਾ ਡੇਰਾ ਹੀਰਾ ਬਾਗ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਅਮਰੀਕ ਸਿੰਘ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਖੂਨਦਾਨ ਕਰਨ ਵਾਲਾ ਸੰਸਾਰ ਤੇ ਸੱਭ ਤੋਂ ਵੱਡਾ ਪਰਉਪਕਾਰੀ ਹੈ ਉਨ੍ਹਾਂ ਨੇ ਸੰਗਤਾਂ ਨੂੰ ਨਾਮ ਸਿਮਰਨ ਜਪਾਂਦਿਆਂ ਕਿਹਾ ਕਿ ਬਾਣੀ-ਬਾਣੇ ਦੇ ਧਾਰਨੀ ਹੋ ਕੇ ਸੇਵਾ ਤੇ ਸਿਮਰਨ ਨਾਲ ਜੁੜਨ।ਇਸ ਮੌਕੇ ਤੇ ਸੈਕਟਰੀ ਬਾਬਾ ਗੁਰਦੀਪ ਸਿੰਘ ਬੋਹਲੀ ਵਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਖੂਨਦਾਨ ਕੈਂਪ ਦੌਰਾਨ 100 ਬੱਲਡ ਯੁਨਿਟ ਰਘੂਨਾਥ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਇਕੱਤਰ ਕੀਤਾ।

ਇਸ ਮੌਕੇ 500 ਮਰੀਜ਼ਾਂ ਦਾ ਅਖਾਂ ਤੇ ਕਈ ਹੋਰ ਬਿਮਾਰੀਆਂ ਦਾ ਫ੍ਰੀ ਚੈਕ ਅੱਪ ਗੁਰੂ ਤੇਗ ਬਹਾਦਰ ਹਸਪਤਾਲ ਮਗਰ ਸਾਹਿਬ ਤੇ ਗ੍ਰੇਸੀਅਨ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ ਕੀਤਾ। ਕਾਰ ਸੇਵਾ ਹੀਰਾ ਬਾਗ ਚੈਰੀਟੇਬਲ ਟਰੱਸਟ ਵੱਲੋਂ ਫ੍ਰੀ ਦਵਾਈਆਂ ਵੰਡੀਆਂ ਗਈਆਂ।ਇਹ ਮੋਕੇ ਤੇ ਬਾਬਾ ਗੁਰਮੁਖ ਸਿੰਘ, ਬਾਬਾ ਲਾਭ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਬਲਕਾਰ ਸਿੰਘ, ਬਾਬਾ ਬਲਦੇਵ ਸਿੰਘ ਸਰਪੰਚ ਅੰਗਰੇਜ਼ ਸਿੰਘ,ਗੁਰਦੀਪ ਸਿੰਘ ਖਾਲਸਾ, ਰਘਬੀਰ ਸਿੰਘ, ਹਰਮੋਹਨ ਸਿੰਘ,ਇਤਿਫਾਕ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।

Install Punjabi Akhbar App

Install
×