ਭਾਈ ਈਸ਼ਰ ਸਿੰਘ ਦਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਕੀਤਾ ਗਿਆ ਮਾਨ-ਸਨਮਾਨ

NZ PIC 28 June-3ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਭਾਈ ਈਸ਼ਰ ਸਿੰਘ ਜੀ ਸਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸਿਰੋਪਾਓ ਪਾ ਕੇ ਮਾਨ-ਸਨਮਾਨ ਕੀਤਾ ਗਿਆ।  ਭਾਈ ਈਸ਼ਰ ਸਿੰਘ ਜੀ ਤਿੰਨ ਕੁ ਹਫਤਿਆਂ ਲਈ ਨਿਊਜ਼ੀਲੈਂਡ ਦੇ ਦੌਰੇ ‘ਤੇ ਹਨ। ਸੁਪਰੀਮ ਸਿੱਖ ਸੁਸਾਇਟੀ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨ ਕਰਦਿਆਂ ਨਾਲ ਹੀ ਭਾਈ ਅਮਰੀਕ ਸਿੰਘ ਅਤੇ ਭਾਈ ਸੁਬੇਗ ਸਿੰਘ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ।
ਗ੍ਰੰਥੀ ਸਾਹਿਬ ਭਾਈ ਗੁਰਮੁੱਖ ਸਿੰਘ ਦਾ ਵੀ ਕੀਤਾ ਸਨਮਾਨ
ਅੱਜ ਹੋਏ ਹਫਤਾਵਾਰੀ ਸਮਾਗਮ ਦੇ ਵਿਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਿਛਲੇ 9 ਮਹੀਨਿਆਂ ਤੋਂ ਗ੍ਰੰਥੀ ਸਾਹਿਬ ਦੀ ਸੇਵਾ ਨਿਭਾਅ ਰਹੇ ਭਾਈ ਗੁਰਮੁੱਖ ਸਿੰਘ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਬੁਲਾਰੇ ਨੇ ਭਾਈ ਈਸ਼ਰ ਸਿੰਘ ਅਤੇ ਭਾਈ ਗੁਰਮੁੱਖ ਸਿੰਘ ਸਮੇਤ ਸਮੂਹ ਸੰਗਤ ਦਾ ਧੰਨਵਾਦ ਕੀਤਾ।

Install Punjabi Akhbar App

Install
×