ਪੇਪਰ ਲੀਕ ਹੋਣ ਦੀ ਮੁਕੰਮਲ ਜਾਂਚ ਕਰਵਾਉਣ ਤੋਂ ਪਹਿਲਾਂ ਪੇਪਰ ਲੈਣੇ ਗੈਰ-ਵਾਜਬ: ਚੰਦਬਾਜਾ

ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ!

ਫਰੀਦਕੋਟ:- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਪੱਤਰ ਭੇਜ ਕੇ ਜਾਣੂ ਕਰਵਾਇਆ ਹੈ ਕਿ ਪੰਜਾਬ ਸਿਵਲ ਮੈਡੀਕਲ ਅਫਸਰਾਂ (ਡੈਂਟਲ) ਦਾ 11 ਅਕਤੂਬਰ ਨੂੰ ਲਿਆ ਗਿਆ ਪੇਪਰ ਲੀਕ ਹੋ ਗਿਆ ਸੀ, ਪੰਜਾਬ ਸਰਕਾਰ ਨੇ ਮੈਡੀਕਲ ਅਫਸਰઠਡੈਂਟਲ ਦੀ ਭਰਤੀ ਕਰਨ ਲਈ ਬਾਬਾ ਫਰੀਦ ਯੂਨੀਵਰਸਿਟੀ ਦੀ ਜਿੰਮੇਵਾਰੀ ਲਾਈ ਸੀ, ਜਿਸ ਕਰਕੇ ਉਕਤ ਪੇਪਰ ਬਾਬਾ ਫਰੀਦ ਹੈੱਲਥ ਅਤੇ ਸਾਇੰਸਜ਼ ਯੂਨੀਵਰਸਿਟੀ ਫਰੀਦਕੋਟ ਵਲੋਂ ਪੰਜਾਬ ਦੇ ਵੱਖ-ਵੱਖ ਸੈਂਟਰਾਂ ‘ਚ ਲਿਆ ਗਿਆ ਸੀ ਅਤੇ ਜਿਸ ਨੂੰ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਦੁਬਾਰਾ ਫਿਰ ਤੋਂ 22 ਅਕਤੂਬਰ ਨੂੰ ਮੈਡੀਕਲ ਅਫਸਰ ਡੈਂਟਲ ਦੀ ਪੋਸਟ ਪੇਪਰ ਲੈਣ ਲੱਗੀ ਹੈ, ਜਿਸ ਦਾ ਯੂਨੀਵਰਸਿਟੀ ਨੇ ਵੈੱਬਸਾਈਟ ‘ਤੇ ਨੋਟਿਸ ਪਾਇਆ ਹੈ, ਜੇਕਰ ਪਹਿਲਾਂ ਪੇਪਰ ਸਹੀ ਸੀ ਤਾਂ ਦੁਬਾਰਾ ਪੇਪਰ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਕਿਉਂ ਲਿਆ ਜਾ ਰਿਹਾ ਹੈ? ਇਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਪੇਪਰ ਲੀਕ ਹੋਇਆ ਸੀ, ਜਿਸ ਦੀ ਕਮਜ਼ੋਰੀ ਛੁਪਾਉਣ ਲਈ ਦੁਬਾਰਾ ਪੇਪਰ ਲਿਆ ਜਾ ਰਿਹਾ ਹੈ, ਇਸ ਪੇਪਰ ਲੀਕ ਹੋਣ ਦੀ ਸਿੱਧੀ-ਸਿੱਧੀ ਜਿੰਮੇਵਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਹੈ। ਲੱਗਦਾ ਹੈ ਕਿ ਵੀ.ਸੀ. ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੀ ਤਾਕ ‘ਚ ਹਨ, ਜਿੰਨੀ ਦੇਰ ਜਾਂਚ ਕਰਵਾ ਕੇ ਕਸੂਰਵਾਰਾਂ ਦੀ ਭਾਲ ਕਰਕੇ ਉਹਨਾਂ ਖਿਲਾਫ ਕਾਰਵਾਈ ਨਹੀਂ ਕਰ ਲਈ ਜਾਂਦੀ, ਉਨੀ ਦੇਰ ਐਨੀ ਜਲਦੀ ਪ੍ਰੀਖਿਆ ਲੈਣਾ ਜਾਇਜ਼ ਨਹੀਂ ਹੋਵੇਗਾ, ਕਿਉਕਿ ਜੇਕਰ ਕਸੂਰਵਾਰ ਫਿਰ ਤੋਂ ਟੈਸਟ ਕਰਵਾਉਣ ਵਾਲੀ ਟੀਮ ‘ਚੋਂ ਹੀ ਕੋਈ ਹੋਇਆ ਤਾਂ ਇਸ ਪੇਪਰ ‘ਚ ਫਿਰ ਤੋਂ ਹੇਰਾਫੇਰੀ ਹੋਣ ਦਾ ਪੂਰਾ-ਪੂਰਾ ਖ਼ਦਸ਼ਾ ਹੈ। ਸੋ ਇਸ ਟੈਸਟ ਨੂੰ ਮੁਲਤਵੀ ਕਰਕੇ ਪਹਿਲਾਂ ਜਾਂਚ ਮੁਕੰਮਲ ਕਾਰਵਾਈ ਜਾਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਕਈ ਪ੍ਰੀਖਿਆਵਾਂ ਜਿਵੇਂ ਕਿ ਕਲਰਕਾਂ ਅਤੇ ਸਟਾਫ ਨਰਸਾਂ ਦੀ ਭਰਤੀ ‘ਚ ਡਾ. ਰਾਜ ਬਹਾਦਰ ਵਾਈਸ ਚਾਂਸਲਰ ਦੇ ਕਾਰਜਕਾਲ ਸਮੇਂ ਹੋਏ ਘਪਲੇ ਸਬੰਧੀ ਸ਼ਿਕਾਇਤਾਂ ਮੁੱਖ ਮੰਤਰੀ ਦੇ ਦਫਤਰ ‘ਚ ਪਹਿਲਾਂ ਤੋਂ ਹੀ ਲੰਬਿਤ ਹਨ। ਅਜਿਹੇ ਹਲਾਤਾਂ ਚ ਡੈਂਟਲ ਅਫਸਰਾਂ ਦੀ ਪ੍ਰੀਖਿਆ, ਜਿਸ ‘ਤੇ ਪਹਿਲਾਂ ਹੀ ਸਵਾਲੀਆ ਚਿੰਨ ਲੱਗੇ ਹਨ, ਨੂੰ ਮੁਲਤਵੀ ਕਰਕੇ ਕਿਸੇ ਹੋਰ ਏਜੰਸੀ ਜਿਵੇਂ ਕਿ ਪਬਲਿਕ ਸਰਵਿਸ ਕਮਿਸ਼ਨ ਵਰਗੇ ਮਹਿਕਮੇ ਨੂੰ ਇਹ ਜਿੰਮੇਵਾਰੀ ਸੌਂਪੀ ਜਾਵੇ ਤਾਂ ਜੋ ਇੱਕ ਸਹੀ ਅਤੇ ਪਾਰਦਰਸ਼ੀ ਭਰਤੀ ਹੋ ਸਕੇ।
ਸਬੰਧਤ ਗੁਰਪ੍ਰੀਤ ਚੰਦਬਾਜਾ ਦੀ ਤਸਵੀਰ ਵੀ।

Install Punjabi Akhbar App

Install
×