ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਸਨਮਾਨ

IMG-20180221-WA0104

ਮੋਗਾ  – ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਮੋਗਾ ਵਿਖੇ ਇੱਕ ਰਾਜ ਪੱਧਰੀ ਸਮਾਗਮ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਨੌਜਵਾਨ ਆਗੂ ਲੱਖਾ ਸਿਧਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ , ਜਿਸ ਵਿੱਚ ਪਿਛਲੇ ਦਿਨੀ ਪੰਜਾਬੀ ਮਾਂ ਬੋਲੀ ਲਈ ਸੰਘਰਸ਼ ਕਰਨ ਵਾਲੀਆਂ ਵੱਖ ਵੱਖ ਧਿਰਾਂ ਦਾ ਸਨਮਾਨ ਕੀਤਾ ਗਿਆ ਅਤੇ ਅੱਗੋਂ ਵੀ ਮਾਂ ਬੋਲੀ ਦੇ ਸਤਿਕਾਰ ਲਈ ਜਾਗਦੇ ਰਹਿਣ ਦਾ ਅਹਿਦ ਕੀਤਾ ਗਿਆ?
ਸਮਾਗਮ ਦੌਰਾਨ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ,ਲੋਕ ਗਾਇਕ ਗਿੱਲ ਹਰਦੀਪ, ਰਾਜ ਕਾਕੜਾ , ਮੱਖਣ ਬਰਾੜ, ਕੰਵਰ ਗਰੇਵਾਲ ਨੇ ਲੋਕਾਂ ਨੂੰ ਮਾਂ ਬੋਲੀ ਦੇ ਸਤਿਕਾਰ ਲਈ ਜਾਗਦੇ ਰਹਿਣ ਦਾ ਹੋਕਾ ਦਿੱਤਾ?।?ਇਸ ਮੌਕੇ ਮਾਲਵੇ ਦੀ ਉੱਘੀ ਸਮਾਜ ਸੇਵੀ ਸੰਸਥਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਵਫਦ ਪ੍ਰਧਾਨ ਗੁਰਪਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਿੱਚ ਸਮਾਗਮ ਚ ਹਿੱਸਾ ਲੈਣ ਲਈ ਪੁੱਜਿਆ? ਸੁਸਾਇਟੀ ਦੇ ਟੀਮ ਮੈਂਬਰ ਮਨੀ ਧਾਲੀਵਾਲ ਨੇ ਦੱਸਿਆ ਕਿ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਇਸ ਮੌਕੇ ਸੁਸਾਇਟੀ ਦੀ ਟੀਮ ਦਾ ਭਾਈ ਘਨੱਈਆ ਐਵਾਰਡ ਦੇਕੇ ਸਨਮਾਨ ਕੀਤਾ ਗਿਆ ਅਤੇ ਸੁਸਾਇਟੀ ਕਾਰਜਾ ਦੀ ਸ਼ਲਾਘਾ ਕੀਤੀ ਗਈ? ਇਸ ਮੌਕੇ ਭਾਈ ਸ਼ਿਵਜੀਤ ਸਿੰਘ ਫਰੀਦਕੋਟ, ਮੱਘਰ ਸਿੰਘ, ਰਜਿੰਦਰ ਸਿੰਘ ਬਰਾੜ , ਕੰਵਰਜੀਤ ਸਿੰਘ ਸੰਗੂਧੌਣ, ਬੀਬਾ ਨਵਜੋਤ ਕੌਰ ਲੰਬੀ ਵਿਸ਼ੇਸ ਤੌਰ ਤੇ ਹਾਜਰ ਸਨ?।?

Install Punjabi Akhbar App

Install
×