ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਦੂਜੇ ਦਿਨ ਦੋਵਾਂ ਅਸਥਾਨਾਂ ‘ਤੇ ਕੀਰਤਨ ਸਮਾਗਮ – ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਕੀਤਾ ਸ਼ਬਦ ਕੀਰਤਨ

NZ PIC 7 Sep-1
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜੇ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਭਾਰੀ ਗਿਣਤੀ ਦੇ ਵਿਚ ਸੰਗਤਾਂ ਪੁੱਜੀਆਂ। ਸਵੇਰ ਤੋਂ ਸਜੇ ਦੀਵਾਨ ਦੇ ਵਿਚ ਪਹਿਲਾਂ ਅਖੰਠ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ ਦੇ ਵਿਚ ਸਥਾਨਕ ਜਥਿਆਂ, ਭਾਈ ਹਰਦੀਪ ਸਿੰਘ ਸਿੰਬਲੀ ਅਤੇ ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਭਾਈ ਬਲਦੇਵ ਸਿੰਘ ਵਡਾਲਾ ਦੇ ਜੱਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਏ ਜਾ ਰਹੇ ਪਹਿਲੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕੁਝ ਵਿਚਾਰ ਰੱਖੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਅ ਦੀ ਮਹਾਨਤਾ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਵਡਾਲਾ ਨੇ ਔਕਲੈਂਡ ਦੇ ਪਹਿਲੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਸ਼ਬਦ ਕੀਰਤਨ ਕੀਤਾ।
ਸਮਾਪਤੀ ਉਪਰੰਤ ਸਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਰਜਿੰਦਰ ਸਿੰਘ ਜਿੰਦੀ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਲੀਗਲ ਅਡਵਾਈਜ਼ਰ ਸ੍ਰੀ ਮੈਟ ਰੌਬਸਨ ਨੂੰ ਸਟੇਜ ਸੰਭਾਲ ਕੇ ਗ੍ਰੀਨ ਪਾਰਟੀ ਦੇ ਨੁਮਾਇੰਦਿਆਂ ਨੂੰ ਸਮਾਂ ਦੇਣ ਵਾਸਤੇ ਕਿਹਾ। ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਸ੍ਰੀਮਤੀ ਮੇਟੀਰੀਆ ਟੂਰੀ ਨੇ ਇਕੱਤਰ ਸੰਗਤ ਨੂੰ ਆਪਣੀ ਪਾਰਟੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਲੱਖਾਂ ਬੱਚੇ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਵਿਕਾਸ ਲਈ ਗ੍ਰੀਨ ਪਾਰਟੀ ਆਪਣੀ ਭਾਈਵਾਲ ਪਾਰਟੀ ਦੇ ਨਾਲ ਰਲਕੇ ਵਿਕਾਸ ਦਰ ਨੂੰ ਤੇਜ਼ ਕਰੇਗੀ।

Welcome to Punjabi Akhbar

Install Punjabi Akhbar
×
Enable Notifications    OK No thanks