ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਦਾ ਗੋਲ਼ਡ ਮੈਡਲ ਅਤੇ ਗਿਆਨੀ ਦਿੱਤ ਸਿੰਘ ਅਵਾਰਡ ਨਾਲ ਸਨਮਾਨ

image2
ਨਿਊਯਾਰਕ/ਖੰਨਾ — ਬੀਤੇ ਦਿਨ  ਪੂਰੀ ਦੁਨੀਆਂ ਿਵੱਚ ਿਸੱਖ ਧਰਮ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਣ ਵਾਲੇ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਖੰਨਾ ਖਮਾਣੋ ਰੋਡ ਤੇ ਸਥਿਤ ਪਿੰਡ ਸੇਹ ਦੇ ਗੁਰਦਵਾਰਾ ਭਗਤ ਰਵਿਦਾਸ ਵਿਖੇ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਗੁਰਦਵਾਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਪਿੰਡ,ਸੇਹ ਅਤੇ ਿੲਲਾਕਾ ਨਿਵਾਸੀਆਂ ਵੱਲੋਂ ਭਾਈ ਸਾਹਿਬ ਨੂੰ ਸਿਰੋਪਾਓ ,ਗੋਲ਼ਡ ਮੈਡਲ ਅਤੇ ਗਿਆਨੀ ਦਿੱਤ ਸਿੰਘ ਅਵਾਰਡ ਨਾਲ ਸਨਮਾਨਤ ਕੀਤਾ।ਜਿਕਰਯੋਗ ਹੈ ਕੇ ਭਾਈ ਅਮਰੀਕ ਸਿੰਘ ਜੀ ਲੰਬੇ ਸਮੇ ਤੋਂ ਗੁਰਬਾਣੀ ਕਥਾ ਅਤੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ । ਭਾਈ ਅਮਰੀਕ ਸਿੰਘ ਜੀ ਨੇ ਸਮਾਜ ਅੰਦਰ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਪੱਖ ਤੋਂ ਕੀਤੀਆਂ ਤਰੱਕੀਆ ਅਤੇ ਆਏ ਨਿਘਾਰ ਨੂੰ ਬੇਖੋਫ ਕਥਾ ਨਾਲ ਹੀ ਬਿਆਨ ਨਹੀਂ ਕੀਤਾ ਆਪਣੀ ਕਲਮ ਨਾਲ ਵੀ ਬਹੁਤ ਅੱਛੇ ਢੰਗ ਨਾਲ ਲਿਖਕੇ ਇਤਿਹਾਸ ਸਿਰਜਿਆਂ ਹੈ।ਭਾਈ ਅਮਰੀਕ ਸਿੰਘ ਜੀ ਦੀ ਕਲਮ ਤੋਂ ਲਿਖੀਆਂ 10 ਕਿਤਾਬਾਂ ਮਾਂ ਬੋਲੀ ਨੂੰ ਪਿਆਰ ਕਰਨ ਵਾਲ਼ਿਆਂ ਦੇ ਹੱਥਾਂ ਦਾ ਸ਼ਿੰਗਾਰ ਬਣ ਚੁਕੀਆਂ ਹਨ। ਜ਼ਿਹਨਾਂ ਵਿੱਚ ਨਵੀਂ ਦਸਤਾਰ ਪੁਸਤਕ ਜਿਸਨੂੰ ਪਾਠਕਾ ਵੱਲੋਂ ਬਹੁਤ ਪਿਆਰ ਮਿਲ ਰਿਹਾ ਪੂਰੀ ਦੁਨੀਆ ਵਿੱਚ ਜਿਸਦੀ ਮੰਗ ਹੋ ਰਹੀ ਹੈ। ਕਿਤਾਬ ਵਿਆਹ ਅਤੇ ਨਿਰਬਾਹ ਦਾ ਅੰਗਰੇਜ਼ੀ ਅਨੁਵਾਦ ਵੀ ਛਪ ਚੁੱਕਾ ਹੈ। 2 ਕਿਤਾਬਾਂ ਗੁਰਮਤ ਮੋਤੀ ਭਾਗ 3 ਅਤੇ ਖੁੱਲ੍ਹ ਲੇਖ ਬਹੁਤ ਜਲਦੀ ਛਪਕੇ ਪਾਠਕਾਂ ਦੇ ਹੱਥਾਂ ਦਾ ਸ਼ਿੰਗਾਰ ਬਣਨਗੀਆਂ।

Install Punjabi Akhbar App

Install
×