ਨਿਊਜ਼ੀਲੈਂਡ ‘ਚ ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਨੇ ਕਰਵਾਏ ‘ਭੰਗੜੇ ਤੇ ਗਿੱਧੇ’ ਦੇ ਮੁਕਾਬਲੇ

NZ PIC 21 Dec-1ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਤੀਜਾ ‘ਭੰਗੜਾ ਤੇ ਗਿੱਧਾ’ ਮੁਕਾਬਲਾ ਬੀਤੇ ਦਿਨ ਇਥੇ ਦੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ।
ਮੁੰਡਿਆਂ ਦੇ ਭੰਗੜਾ ਮੁਕਾਬਲਿਆਂ ਦੇ ਵਿਚ ‘ਆਲ ਸਟਾਰਜ਼ ਭੰਗੜਾ’ ਗਰੁੱਪ ਪਹਿਲੇ ਨੰਬਰ ‘ਤੇ ਆਇਆ ਜਦ ਕਿ ਸਾਂਝ ਭੰਗੜਾ ਕ੍ਰੀਉ ਦੂਜੇ ਨੰਬਰ ਉਤੇ ਰਿਹਾ। ਇਸੇ ਤਰ੍ਹਾਂ ਮੁੰਡਿਆਂ ਦੇ ਫੋਕ ਭੰਗੜਾ ਡਾਂਸ ਦੇ ਵਿਚ ‘ਰੂਹ ਪੰਜਾਬ ਦੀ’ ਟੀਮ ਪਹਿਲੇ ਨੰਬਰ ‘ਤੇ ਰਹੀ, ਦੂਜੇ ਨੰਬਰ ਤੇ ਨੱਚਦੇ ਪੰਜਾਬੀ ਗਭਰੂ ਅਤੇ ਤੀਜੇ ਉਤੇ ‘ਸਾਂਝ ਫੋਕ ਭੰਗੜਾ’ ਗਰੁੱਪ ਰਿਹਾ। ਕੁੜੀਆਂ ਦੇ ਹੋਏ ਗਿੱਧੇ ਦੇ ਮੁਕਾਬਲੇ ਵਿਚ ‘ਵਾਇਕਾਟੋ ਪੰਜਾਬੀ ਕਲੱਬ’ ਦੀਆਂ ਕੁੜੀਆਂ ਫੋਕ ਡਾਂਸ ਦੇ ਵਿਚ ਜੇਤੂ ਰਹੀਆਂ ਜਦ ਕਿ ਦੂਜੇ ਨੰਬਰ ਉਤੇ ਸਾਂਝ ਗਰੁੱਪ ਦੀਆਂ ਕੁੜੀਆਂ ਰਹੀਆਂ। ਕੁੜੀਆਂ ਦੇ ਹੋਏ ਭੰਗੜੇ ਦੇ ਮੁਕਾਬਲੇ ਵਿਚ ‘ਸਾਂਝ ਕਲੱਬ ਦੀਆਂ ਕੁੜੀਆਂ ਪਹਿਲੇ ਨੰਬਰ ਉਤੇ ਰਹੀਆਂ ਜਦ ਕਿ ‘ਪੰਜਾਬੀ ਵਿਰਸਾ’ ਗਰੁੱਪ ਦੀਆਂ ਕੁੜੀਆਂ ਦੂਜੇ ਨੰਬਰ ਉਤੇ ਆਈਆਂ। ਬੈਸਟ ਫੀਮੇਲ ਪਰਫਾਰਮਰ (ਗਿੱਧਾ) ਦੇ ਵਿਚ ਸਿਮੂ ਬੱਲ, ਬੈਸਟ ਫੀਮੇਲ ਪਰਫਾਰਮਰ (ਭੰਗੜਾ) ਦੇ ਵਿਚ ਆਸ਼ਤੀ ਚੌਹਾਨ,  ਬੈਸਟ ਮੇਲ ਪਰਫਾਰਮਰ (ਭੰਗੜਾ) ਦੇ ਵਿਚ ਗੁਰਨੀਤ ਰਿਸ਼ੀ ਅਤੇ  ਬੈਸਟ ਮੇਲ ਪਰਫਾਰਮਰ (ਫੋਕ) ਦੇ ਵਿਚ ਕੁਲਵੀਰ ਕਾਹਲੋਂ ਨੇ ਇਨਾਮ ਜਿੱਤੇ।  ਕਲੱਬ ਦੇ ਪ੍ਰਬੰਧਕਾਂ ਵੱਲੋਂ ਆਏ ਸਾਰੇ ਦਰਸ਼ਕਾਂ ਅਤੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ।