ਨਿਊਯਾਰਕ ਚ’ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫ਼ਰਵਰੀ ਨੂੰ ਮਨਾਇਆਂ ਜਾਵੇਗਾ 

FullSizeRender (2)

ਨਿਊਯਾਰਕ, 23 ਫ਼ਰਵਰੀ — ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ  ਹਿੱਲ ਵਿਖੇ ਮਿੱਤੀ 24 ਫਰਵਰੀ ਦਿਨ ਐਤਵਾਰ ਨੂੰ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਵਿਸ਼ੇਸ਼ ਸਮਾਗਮਾ ਦੀ ਸੇਵਾ ਸ਼ਰਧਾ ਪਿਆਰ ਸਹਿਤ ਐਤਵਾਰ  ਨੂੰ  ਹੋਵੇਗੀ । ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
24 ਫ਼ਰਵਰੀ ਨੂੰ ਦਿਨ ਦੇ ਸਮੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਸਾਰਾ ਦਿਨ ਦੇ ਦੀਵਾਨ ਦੁਪਹਿਰ ਦੇ 3:00 ਵਜੇ ਤੱਕ ਹੋਣਗੇ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਗੁਰੂ ਘਰ ਵਿਖੇਂ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸ਼ਹੀਦਾ ਦੀ ਯਾਦ ਵਿੱਚ ਜਿੰਨਾ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੀ ਸੇਵਾ ਮਹੰਤ ਨਰੈਣੂ ਦੇ ਕਬਜੇ ਵਿੱਚੋ ਛੁਡਵਾ ਕੇ ਗੁਰੂ ਪੰਥ ਦੇ ਹੱਥਾ ਵਿੱਚ ਦਿਵਾਉਣ ਲਈ ਕੁਰਬਾਨੀਆ ਦਿੱਤੀਆ ਸਨ। ਜਿੰਨਾ ਵਿੱਚ ਭਾਈ ਲਛਮਣ ਸਿੰਘ ਜੀ ਧਾਰੋਵਾਲ ਤੇ ਸਮੂੰਹ ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾਵੇਗਾ
ਜਿਸਦੇ ਸੰਬੰਧ ਵਿੱਚ ਗੁਰੂ ਘਰ ਵੱਲੋ 22 ਫ਼ਰਵਰੀ ਸ਼ੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਆਰੰਭ ਕੀਤਾ ਗਿਆ ਹੈ ਅਤੇ ਐਤਵਾਰ ਨੂੰ ਭੋਗ ਪੈਣਗੇ
ਉਪਰੰਤ ਦਿਨ ਭਰ ਦੇ ਦੀਵਾਨ ਹੋਣਗੇ।ਸਮਾਗਮ ਵਿਚ ਮਹਾਨ ਕੀਰਤਨੀਏ  ਕਥਾ ਵਾਚਕ  ਤੇ ਢਾਡੀ ਜੱਥੇ ਹਾਜਰੀ ਭਰਨਗੇ।ਉਹਨਾਂ ਸਮੂੰਹ ਭਾਈਚਾਰੇ ਨੂੰ ਪਰਿਵਾਰਾ ਸਹਿਤ ਪਹੁੰਚਣ ਦੀ ਬੇਨਤੀ ਕੀਤੀ।