ਵਾਸ਼ਿੰਗਟਨ ਡੀ ਸੀ ਸਿੱਖ ਗੁਰੂਦੁਆਰਾ ਸਾਹਿਬ ਵਿੱਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਦਿਵਾਨ ਸਜਾਏ ਗਏ

ਵਾਸ਼ਿੰਗਟਨ ਡੀ .ਸੀ —ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਦੇ ਸਿੱਖ ਗੁਰਦੁਆਰਾ  ਸਾਹਿਬ ਵਿਖੇਂ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅਕਾਲ ਚਲਾਣੇ ਵਾਲੇ ਹਫ਼ਤੇ ਦੌਰਾਨ ਦੀਵਾਨ  ਸਜਾਏ ਗਏ ।ਦੀਵਾਨ  ਵਿੱਚ ਸੰਗਤ ਨੂੰ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲਿਆਂ ਦੇ ਜੱਥੇ ਵੱਲੋਂ ਕੀਰਤਨ ਅਤੇ ਕਥਾ ਰਾਹੀਂ ਭਗਤ ਪੂਰਨ ਸਿੰਘ ਜੀ ਵੱਲੋਂ ਮਨੁੱਖਤਾ ਦੀ ਅਣਥੱਕ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਰਾਮ ਜੀ ਦਾਸ ਤੋ ਭਗਤ ਪੂਰਨ ਸਿੰਘ ਜੀ ਦੇ ਸਫਰ ਅਤੇ ਭਗਤ ਜੀ ਵੱਲੋਂ 50 ਸਾਲ ਪਹਿਲਾਂ ਵਾਤਾਵਰਨ ਦੇ ਸੰਭਾਲ਼ ਬਾਰੇ ਕੀਤੀਆਂ ਭਵਿੱਖਬਾਣੀ ਦੇ ਨਤੀਜੇ ਸਾਹਮਣੇ ਆਉਣੇ ਅਜੋਕਾ ਮਹੱਤਵ ਪੂਰਨ ਮੁੱਦਾ ਬਣ ਚੁੱਕਾ ਹੈ । ਭਗਤ ਜੀ ਨੇ ਤਾ ਉਮਰ ਭਾਈ ਪਿਆਰਾ ਸਿੰਘ ਜਿਸ ਨੂੰ ਉਹ 1947 ਵੇਲੇ ਲਾਹੋਰ ਤੋ ਆਪਣੀ ਪਿੱਠ ਉੱਪਰ ਚੁੱਕ ਕੇ ਲਿਆਏ ਸਨ ਅਣਥੱਕ ਸੇਵਾ ਨਾਲ ਆਪਣੀ ਕੀਤੀ ਹੋਈ ਅਰਦਾਸ ਨੂੰ ਸਿਰੇ ਪ੍ਰਵਾਨ ਚੜਾਇਆ।ਭਗਤ ਪੂਰਨ ਸਿੰਘ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਘੰਟਾ-ਘਰ ਵਾਲੇ ਪਾਸੇ ਬਾਹਰ ਬੈਠ ਕੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸੇਵਾ ਰਾਹੀਂ ਇਨਸਾਨੀਅਤ ਦਾ ਹੋਕਾ ਦੇ ਕੇ ਗੁਰੂ ਨਾਲ ਰਾਬਤਾ ਬਨ੍ਹਾਉਣ ਰੀਤ ਕਾਇਮ ਰੱਖੀ । ਭਗਤ ਜੀ ਨੇ ਅਨੇਕਾਂ ਪੁਸਤਕਾਂ ਲਿਖੀਆਂ ਅਤੇ ਉਹਨਾਂ ਵੱਲੋਂ ਕਾਇਮ ਕੀਤੀ ਗਈ ਸੰਸਥਾ ਨੂੰ ਪਿੰਗਲਵਾੜਾ  ਸੇਵਾ ਦਾ ਪੁੰਜ ਬਣ ਗਿਆ ਹੈ । ਅੱਜ ਦੁਨੀਆ ਭਰ ਵਿੱਚ ਸੇਵਾ ਸਮਰਪਿਤ ਭਗਤ ਪੂਰਨ ਸਿੰਘ ਜੀ ਦੀ ਘਾਲਣਾ ਮੰਦਰ ਟੇਰੈਸਾ ਤੋ ਕਿਤੇ ਘੱਟ ਨਹੀਂ ਹੈ । ਵਾਸ਼ਿਗਟਨ ਡੀ. ਸੀ ਗੁਰਦੁਆਰਾ ਸਾਹਿਬ ਅਮਰੀਕਾ ਵਿੱਚ ਪਿੰਗਲਵਾੜੇ ਦੀ ਹੀ ਬ੍ਰਾਂਚ ਹੈ ਜਿੱਥੋਂ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਲਈ ਸੇਵਾ ਸਮਰਪਿਤ ਸੁਨੇਹਾ ਅੱਜ ਵੀ ਫੈਲਾਇਆ ਜਾ ਰਿਹਾ ਹੈ । ਯਾਦ ਰਹੇ ਭਗਤ ਪੂਰਨ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹੋਏ ਹਮਲੇ ਦੇ ਰੋਸ ਵਿੱਚ ਆਪਣਾ ਪਦਮ ਸ਼੍ਰੀ ਇਨਾਮ ਵਾਪਸ ਕਰ ਦਿੱਤਾ ਗਿਆ ਸੀ ।ਗਿਆਨੀ ਸੁਰਿੰਦਰ ਸਿੰਘ ਜੀ ਜੰਮੂ ਵਾਲ਼ਿਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੀਆ ਸੇਵਾਵਾਂ ਅਤੇ ਮੌਜੂਦਾ ਕੋਰੋਨਾ ਵਾਇਰਸ ਤੋ ਮੁਕਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

Welcome to Punjabi Akhbar

Install Punjabi Akhbar
×