ਡਾ. ਪੰਨੂ ਨੂੰ ਸਰਬੋਤਮ ਸੰਪਾਦਨਾ ਦਾ ਇਨਾਮ

harpal singh pannu drਪੰਜਾਬ ਸਰਕਾਰ ਨੇ  ਭਾਸ਼ਾ ਵਿਭਾਗ ਪੰਜਾਬ ਪਟਿਆਲਾ ਰਾਹੀਂ ਡਾ. ਹਰਪਾਲ ਸਿੰਘ ਪੰਨੂ ਨੂੰ ਸਾਲ 2014 ਦਾ ਸ਼੍ਰੋਮਣੀ  ਸੰਪਾਦਕ ਐਲਾਨ ਕਰਦਿਆਂ ਸੋਮਵਾਰ 28 ਮਾਰਚ  2016  ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਸ੍ਰ. ਸੁਰਜੀਤ ਸਿਂਘ ਰੱਖੜਾ  ਸਿਖਿਆ ਮੰਤਰੀ ਪੰਜਾਬ ਇਨਾਮ ਦੇਣ ਦੀ ਰਸਮ ਨਿਭਾਉਣਗੇ।
ਜਿਸ  ਕਿਤਾਬ ਨੂੰ ਇਨਾਮ ਵਾਸਤੇ ਚੁਣਿਆ ਗਿਆ ਹੈ ਉਹ ਰਾਜਾ ਮ੍ਰਿਗਿੰਦਰ ਸਿੰਘ ਜੀ ਦੀ ਜਪੁ-ਨੀਸਾਣ ਹੈ। ਇਸ ਗ੍ਰੰਥ ਦੇ 1300 ਪੰਨੇ ਹਨ ਤੇ 300 ਪੰਨਿਆਂ ਦੀ ਭੂਮਿਕਾ ਹੈ ਜਿਸ ਵਿਚ ਟੀਕਾਕਾਰੀ ਦੀ ਸਟੀਕ ਪਰਿਭਾਸ਼ਾ ਅੰਕਿਤ ਹੈ।  ਭਾਈ ਮਿਹਰਬਾਨ ਤੋਂ ਲੈਕੇ ਭਾਈ ਵੀਰ ਸਿੰਘ  ਤੱਕ ਦਸ ਵੱਡੇ ਟੀਕਾਕਾਰਾਂ ਦੀ ਵਿਆਖਿਆ ਦਾ ਤੁਲਨਾਤਮਕ ਅਧਿਐਨ ਇਕ ਥਾਂ  ਪਾਠਕਾਂ ਨੂੰ ਹਾਸਲ  ਹੋਵੇਗਾ। ਗ੍ਰੰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੋ ਵਾਰ ਡਾ.  ਪੰਨੂ ਨੂੰ ਸ਼੍ਰੋਮਣੀ ਗਿਆਨ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।

Install Punjabi Akhbar App

Install
×