
(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਪ੍ਰੀਮੀਅਰ -ਗਲੈਡੀਜ਼ ਬਰਜਿਕਲੀਅਨ ਨੇ ਨਾਰਦਰਨ ਟੈਰਿਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਹੀ ਸਮੇਂ ਅਤੇ ਸਹੀ ਮਾਪਦੰਢਾਂ ਅਨੁਸਾਰ ਰਾਜ ਦੀਆਂ ਸੀਮਾਵਾਂ ਖੋਲ੍ਹੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਐਨ.ਟੀ. ਸਰਕਾਰ ਨੇ ਸਿਡਨੀ ਅਤੇ ਉਤਰੀ ਬੀਚਾਂ ਤੋਂ ਇਲਾਵਾ ਨਿਊ ਸਾਊਥ ਵੇਲਜ਼ ਦੇ ਯਾਤਰੀਆਂ ਵਾਸਤੇ ਆਪਣੀਆਂ ਸੀਮਾਵਾਂ ਨੂੰ ਖੋਲ੍ਹ ਦਿੱਤਾ ਹੈ। ਪ੍ਰੀਮੀਅਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਹੀ ਆਂਕੜਿਆਂ ਦੀ ਵਰਤੋਂ ਨਾਲ ਉਚਿਤ ਕਦਮ ਚੁੱਕੇ ਹਨ ਅਤੇ ਅਸੀਂ ਸਾਰੇ ਇਸ ਕ੍ਰਿਸਮਿਸ ਮੌਕੇ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਸ ਦੌਰਾਨ ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਕਿਹਾ ਕਿ ਉਤਰੀ ਬੀਚਾਂ ਉਪਰ ਜਿਹੜਾ ਇੱਕ ਵਿਅਕਤੀ (ਬੈਲਰੋਜ਼ ਤੋਂ) ਕੋਵਿਡ-19 ਨਾਲ ਸਥਾਪਤ ਪਾਇਆ ਗਿਆ ਹੈ, ਉਸ ਦੇ ਇਨਫੈਕਸ਼ਨ ਦੇ ਕਨੈਕਸ਼ਨ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਵਿਅਕਤੀ ਨੂੰ 10ਿ ਦਸੰਬਰ ਨੂੰ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ ਪਰੰਤੂ ਉਸਦੇ ਕਰੋਨਾ ਸਥਾਪਨ ਦਾ ਸਬੰਧ ਐਵਲਨ ਕਲਸਟਰ ਨਾਲ ਨਹੀਂ ਹੈ ਅਤੇ ਨਾ ਹੀ ਉਸ ਕੋਲੋਂ ਇਹ ਵਾਇਰਸ ਕਿਸੇ ਹੋਰ ਵਿਅਕਤੀ ਨੂੰ ਹੀ ਸਥਾਪਿਤ ਕਰ ਸਕਿਆ ਹੈ। ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ‘ਬਾਕਸਿੰਗ ਡੇਅ’ ਬੇਸ਼ੱਕ ਬਰੂਹਾਂ ਤੇ ਆਣ ਪੁੱਝ ਹੈ ਪਰੰਤੂ ਉਹ ਲੋਕਾਂ ਨੂੰ ਚਿਤਾਵਨੀ ਭਰੀ ਅਪੀਲ ਕਰਦੇ ਹਨ ਕਿ ਸਿਡਨੀ ਦੇ ਸੀ.ਬੀ.ਡੀ. ਖੇਤਰ ਵਿੱਚ ਨਾ ਹੀ ਜਾਇਆ ਜਾਵੇ ਤਾਂ ਜ਼ਿਆਦਾ ਠੀਕ ਰਹੇਗਾ ਕਿਉਂਕਿ ਹਾਲ ਦੀ ਘੜੀ ਸਾਰੀ ਖਰੀਦਦਾਰੀ ਆਦਿ ਨਾਲੋਂ ਸਿਹਤਯਾਬੀ ਜ਼ਿਆਦਾ ਜ਼ਰੂਰੀ ਹੈ ਅਤੇ ਖਰੀਦਕਾਰੀ ਕਿਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਵਾਸਤੇ ਜ਼ਰੂਰੀ ਨਹੀਂ ਕਿ ਸਿਡਨੀ ਸੀ.ਬੀ.ਡੀ. ਹੀ ਜਾਇਆ ਜਾਵੇ।