ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ 797 ਲੋਕਾਂ ਨੇ ਅਮਰਾਵਤੀ ਵਿੱਚ ਲਈ 200 ਕਰੋੜ ਰੁਪਿਆਂ ਦੀ ਜ਼ਮੀਨ: ਸੀਆਈਡੀ ਜਾਂਚ ਵਿੱਚ ਖੁਲਾਸਾ

ਆਂਧ੍ਰ ਪ੍ਰਦੇਸ਼ ਸੀਆਈਡੀ ਜਾਂਚ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਨਿਰਵਾਹ ਕਰਨ ਵਾਲੇ 797 ਲੋਕਾਂ ਦੁਆਰਾ 2014-2015 ਦੇ ਦੌਰਾਨ ਅਮਰਾਵਤੀ ਵਿੱਚ ਕਰੀਬ 200 ਕਰੋੜ ਵਿੱਚ 700 ਏਕੜ ਜ਼ਮੀਨ ਖਰੀਦਣ ਦਾ ਖੁਲਾਸਾ ਹੋਇਆ ਹੈ। ਦਰਅਸਲ, ਇੱਕ ਮਹਿਲਾ ਦੁਆਰਾ ਟੀਡੀਪੀ ਨੇਤਾ ਉੱਤੇ ਗਰਾਮੀਣਾਂ ਦੀ ਜ਼ਮੀਨ ਜਬਰਨ ਹਥਿਆਉਣ ਅਤੇ ਜ਼ਮੀਨ ਦੇ ਗਲਤ ਦਸਤਾਵੇਜ਼ ਬਣਵਾਉਣ ਦਾ ਇਲਜ਼ਾਮ ਲਗਾਉਣ ਦੇ ਬਾਅਦ ਇਹ ਜਾਂਚ ਸ਼ੁਰੂ ਹੋਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਨਾ੍ਹਂ ‘ਗਰੀਬਾਂ’ ਦੇ ਨਾਮ ਤੇ ਜ਼ਮੀਨ ਲਈ ਗਈ ਹੈ ਉਹ ‘ਵ੍ਹਾਈਟ ਰਾਸ਼ਨ ਕਾਰਡ ਹੋਲਡਰਜ਼’ ਹਨ ਅਤੇ ਉਨਾ੍ਹਂ ਦ ਦਸਤਾਵੇਜ਼ ਵੀ ਲੱਗੇ ਹੋਏ ਹਨ ਪਰੰਤੂ ਉਨਾ੍ਹਂ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨਾ੍ਹਂ ਕੋਲ ਕੋਈ ਪੈਨ ਕਾਰਡ ਜਾਂ ਆਮਦਨ ਟੈਕਸ ਦਾ ਸਬੂਤ ਵੀ ਨਹੀਂ ਹੈ ਪਰੰਤੂ ਉਨਾ੍ਹਂ ਲੋਕਾਂ ਨੇ ਕਰੋੜਾਂ ਰੁਪਿਆਂ ਦੀ ਜ਼ਮੀਨ ਖਰੀਦੀ ਹੋਈ ਹੈ। ਸੂਬੇ ਦੀਆਂ ਸਰਕਾਰੀ ਅਜੰਸੀਆਂ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਘਪਲੇ ਦੇ ਨਾਲ ਨਾਲ ਵੱਡੇ ਰਾਜਨੀਤਿਕ ਲੋਕਾਂ ਦੇ ਵੀ ਜੁੜੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Install Punjabi Akhbar App

Install
×