12 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਆਤੰਕੀ ਕਾਰਵਾਈਆਂ ਵਿੱਚ ਸ਼ਾਮਿਲ ਬੇਲਾਲ ਸਾਦ-ਅੱਲਾਹ ਹੋਇਆ ਰਿਹਾ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੀ ਜੇਲ੍ਹ ਵਿੱਚ 12 ਸਾਲ ਦੀ ਸਜ਼ਾ ਕੱਟਣ ਅਤੇ ਤਿੰਨ ਵਾਰੀ ਪੈਰੋਲ ਦੀ ਮਨਾਹੀ ਤੋਂ ਬਾਅਦ ਆਖਿਰ ਬੇਲਾਲ ਸਾਦ-ਅੱਲਾਹ ਖ਼ਾਜ਼ਲ ਦੀ ਰਿਹਾਈ ਹੋ ਹੀ ਗਈ। ਜ਼ਿਕਰਯੋਗ ਹੈ ਕਿ ਬੇਲਾਲ ਕਾਂਟਾਜ਼ ਕੈਬਿਨ ਕਲੀਨਰ ਸੀ ਅਤੇ ਉਸਨੂੰ ਜੇਹਾਦ ਦੇ ਨਾਮ ਉਪਰ 2003 ਸਾਲ ਵਿੱਚ, ਅਰੇਬਿਅਨ ਭਾਸ਼ਾ ਵਿੱਚ, 110 ਪੰਨਿਆਂ ਦੀ ਇੱਕ ਕਿਤਾਬ ਆਨਲਾਈਨ ਛਾਪਣ ਅਤੇ ਉਸ ਵਿੱਚ ਸਮਾਜ ਵਿਰੋਧੀ ਤੱਤ ਹੋਣ ਕਾਰਨ ਅਤੇ ਜੇਹਾਦ ਦੇ ਨਾਮ ਉਪਰ ਕਤਲੋ-ਗਾਰਤ ਤੱਕ ਕਰ ਕੇ ਮਰਨ ਮਰਾਉਣ ਤੋਂ ਬਾਅਦ ਸ਼ਹਾਦਤ ਪਾਉਣ ਵਰਗੀ ਸਮੱਗਰੀ ਹੋਣ ਕਾਰਨ ਸਾਲ 2008 ਵਿੱਚ ਨਿਊ ਸਾਊਥ ਵੇਲਜ਼ ਦੀ ਅਦਾਲਤ ਨੇ ਕਸੂਰਵਾਰ ਪਾਇਆ ਸੀ ਅਤੇ ਉਸ ਵਕਤ 39 ਸਾਲਾਂ ਦੇ ਬੇਲਾਲ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਵੈਸੇ 2011 ਵਿੱਚ ਉਸਨੂੰ ਜ਼ਮਾਨਤ ਵੀ ਮਿਲ ਗਈ ਸੀ ਪਰੰਤੂ 2012 ਵਿੱਚ ਉਸਨੂੰ ਮੁੜ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਉਸਦੀ ਸਜ਼ਾ ਕੱਟਣ ਲਈ ਡੱਕ ਦਿੱਤਾ ਗਿਆ ਸੀ। ਬੇਲਾਲ ਸਾਦ-ਅੱਲਾਹ ਖ਼ਾਜ਼ਲ ਨੇ ਆਪਣੇ ਬਚਾਅ ਵਿੱਚ ਇੰਨਾ ਹੀ ਕਿਹਾ ਸੀ ਕਿ ਉਹ ਗੁਨਾਹਗਾਰ ਨਹੀਂ ਹੈ ਅਤੇ ਉਸਦੀ ਕਿਤਾਬ ਅੰਦਰ ਕਿਸੇ ਕਿਸਮ ਦੀ ਆਤੰਕਵਾਦੀ ਕਾਰਵਾਈਆਂ ਨੂੰ ਉਕਸਾਉਣ ਦੀ ਕੋਈ ਸਮੱਗਰੀ ਨਹੀਂ ਹੈ। ਖ਼ਾਜ਼ਨ ਇੱਕ ਲੈਬਨਾਨ-ਆਸਟ੍ਰੇਲੀਆਈ ਨਾਗਰਿਕ ਹੈ ਅਤੇ ਉਸ ਵਕਤ ਉਹ ਪੱਛਮੀ ਸਿਡਨੀ ਦੇ ਸਬਅਰਬ ਲਾਕੇਂਬਾ ਵਿੱਚ ਰਹਿੰਦਾ ਸੀ।

Install Punjabi Akhbar App

Install
×