ਬੇਗਮਪੁਰਾ ਗੁਰਦੁਆਰਾ ਸਾਹਿਬ ਪਾਪਾਕੁਰਾ ਵਿਖੇ ਭਾਈ ਸੁਖਵਿੰਦਰ ਸਿੰਘ ਦਾ ਨਵਾਂ ਰਾਗੀ ਜੱਥਾ ਪਹੁੰਚਿਆ

NZ PIC 9 April-1
ਬੇਗਮਪੁਰਾ ਗੁਰਦੁਆਰਾ ਸਾਹਿਬ ਵਿਖੇ ਭਾਈ ਸੁਖਵਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਤੇ ਭਾਈ ਸਹਿਜਦੀਪ ਸਿੰਘ (ਤਬਲਾ ਵਾਦਕ) ਦਾ ਰਾਗੀ ਜੱਥਾ ਪਹੁੰਚ ਗਿਆ ਹੈ। ਕੱਲ੍ਹ ਇਨ੍ਹਾਂ ਦਾ ਪਹਿਲਾ ਕੀਰਤਨ ਦੀਵਾਨ ਹੋਵੇਗਾ। ਇਹ ਜੱਥਾ ਅਗਲੇ 6 ਮਹੀਨਿਆਂ ਤੱਕ ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਵੱਜੋਂ ਸੇਵਾ ਕਰੇਗਾ। ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ 15 ਅਪ੍ਰੈਲ ਨੂੰ ਸ੍ਰੀ ਅਖੰਠ ਪਾਠ ਸਵੇਰੇ 10 ਵਜੇ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ।  ਸਮੂਹ ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।