ਬੀਅਰ ਕ੍ਰੀਕ ਪਾਰਕ ਸਰੀ ਵਿਖੇ ਨਸਲਵਾਦ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿਚ ਸਮਾਗਮ

ਸਰੀ -“ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਉਂਡੇਸ਼ਨ” ਵੱਲੋਂ ਕੈਨੇਡਾ ਮਲਟੀਕਲਚਰਲਿਜ਼ਮ ਡੇਅ ਦੇ ਮੌਕੇ ‘ਤੇ ਰਿਹਾਇਸ਼ੀ ਸਕੂਲਾਂ ਤੋਂ ਵਾਪਸ ਘਰ ਨਾ ਪਰਤਣ ਵਾਲੇ ਹਜ਼ਾਰਾਂ ਸਵਦੇਸ਼ੀ ਬੱਚਿਆਂ, ਲੰਡਨ ਵਿਚ ਵਿਚ ਮਾਰੇ ਗਏ ਮੁਸਲਿਮ ਪਰਿਵਾਰ ਅਤੇ ਸਮੂਹਕ ਤੌਰ ਤੇ ਨਸਲਵਾਦ, ਵਿਤਕਰੇ ਅਤੇ ਪਰੇਸ਼ਾਨੀ ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿਚ ਬੀਅਰ ਕ੍ਰੀਕ ਪਾਰਕ, ਸਰੀ ਵਿਖੇ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਕੈਨੇਡਾ ਦੇ ਵਧੀਆ ਭਵਿੱਖ ਦੀ ਉਮੀਦ ਨਾਲ ਪੀੜਤ ਲੋਕਾਂ ਦੀ ਯਾਦ ਵਿਚ ਮੋਮਬੱਤੀਆਂ ਜਗਾਈਆਂ ਗਈਆਂ, ਪੂਰੇ ਪਾਰਕ ਵਿੱਚ ਪੱਥਰ ਰੰਗੇ ਗਏ, ਰਿਬਨ ਬੰਨ੍ਹੇ ਗਏ ਅਤੇ ਦੇਸੀ ਅਤੇ ਮੁਸਲਿਮ ਭਾਈਚਾਰੇ ਦੇ ਬਜ਼ੁਰਗਾਂ, ਵਿਦਵਾਨਾਂ ਅਤੇ ਹੋਰ ਵੱਖ-ਵੱਖ ਕਮਿਊਨਿਟੀ ਆਗੂਆਂ ਨੇ ਅੱਗੇ ਵਧਣ ਲਈ ਆਪਣਾ ਨਿਜੀ ਯੋਗਦਾਨ ਪਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਨਾਲ ਨਾਲ ਸਾਡੇ ਮੌਜੂਦਾ ਸਮੇਂ ਦੇ ਸਿਸਟਮਵਾਦੀ ਨਸਲਵਾਦ ਬਾਰੇ ਕੌੜੀ ਸੱਚਾਈ ਨੂੰ ਸਵੀਕਾਰ ਕਰਨ ਤੋਂ ਬਾਅਦ ਅਗਲਾ ਕਦਮ ਸਰਗਰਮ ਅਤੇ ਨਿਰੰਤਰ ਕਮਿਊਨਿਟੀ ਸੰਵਾਦਾਂ ਦੀ ਸ਼ੁਰੂਆਤ ਦੁਆਰਾ ਵਿਸ਼ਵਾਸ ਪੈਦਾ ਕਰਨਾ ਹੈ।

 ਇਸ ਪ੍ਰੋਗਰਾਮ ਵਿਚ ਸਿਟੀ ਆਫ ਸਰੀ, ਫਰੇਜ਼ਰ ਰੀਜਨ ਐਬੋਰਿਜਿਨਲ ਫ੍ਰੈਂਡਸ਼ਿਪ ਸੈਂਟਰ ਐਸੋਸੀਏਸ਼ਨ, ਸ਼ਾਨੇ ਪੰਜਾਬ ਆਰਟਸ ਕਲੱਬ, ਫਿਲਮੇ ਅਕੈਡਮੀ, ਚੇਤਨਾ ਐਸੋਸੀਏਸ਼ਨ ਆਫ ਕੈਨੇਡਾ, ਮੂਵਿੰਗ ਫਾਰਵਰਡ ਫੈਮਿਲੀ ਸਰਵਿਸਿਜ਼, ਅਕਾਲ ਫੁੱਟਬਾਲ ਕਲੱਬ, ਸਿੱਖ ਰਾਈਡਰਜ਼ ਆਫ ਕਨੇਡਾ, ਮਾਲਵਾ ਫੋਕ ਆਰਟ ਸੈਂਟਰ, ਪ੍ਰੋਗੈਸਿਵ ਪਾਕਿਸਤਾਨੀ ਕੈਨੇਡੀਅਨ ਕਮੇਟੀ, ਚੈਨਲ ਪੰਜਾਬੀ, ਵੈਨਕੂਵਰ ਵਿਦ ਨਵੀਦ ਵੜੈਚ, ਬ੍ਰਿਟਿਸ਼ ਕੋਲੰਬੀਆ ਪਾਕਿਸਤਾਨੀ ਕੈਨੇਡੀਅਨ ਕਲਚਰਲ ਐਸੋਸੀਏਸ਼ਨ, ਕਿਡਜ਼ ਪਲੇਅ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਅੰਤ ਵਿਚ ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਮੀਰਾ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks