ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਾਵਧਾਨ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਮੋਬਾਇਲ ਅਤੇ ਇੰਟਰਨੈਟ ਉਪਰ ਅਜਿਹੀਆਂ ਈ-ਮੇਲਾਂ ਅਤੇ ਮੈਸਜ ਆ ਰਹੇ ਹਨ ਜੋ ਕਿ ਕਹਿੰਦੇ ਹਨ ਕਿ ਮੈਸਜ ਜਾਂ ਈ-ਮੇਲ ਮਾਈ-ਗੋਵ ਵੱਲੋਂ ਹੈ ਅਤੇ ਤੁਹਾਡੇ ਵੱਲੋਂ ਭਰੇ ਗਏ ਆਮਦਨ-ਕਰ ਦਾ ਬਕਾਇਆ ਮੋੜਨਾ ਹੈ ਇਸ ਵਾਸਤੇ ਦਿੱਤੇ ਗਏ ਲਿੰਕਾਂ ਉਪਰ ਕਲਿੱਕ ਕਰੋ।
ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹੀਆਂ ਈ-ਮੇਲਾਂ ਅਤੇ ਮੈਸਜ, ਮਹਿਜ਼ ਕਿਸੇ ਨਾਲ ਧੌਖਾ ਕਰਨ ਦੇ ਨਵੇਂ ਈਜਾਦ ਕੀਤੇ ਗਏ ਤਰੀਕੇ ਹੀ ਹਨ ਅਤੇ ਇਸਤੋਂ ਇਲਾਵਾ ਕੁੱਝ ਵੀ ਨਹੀਂ।
ਇਨ੍ਹਾਂ ਉਪਰ ਦਿੱਤੇ ਗਏ ਲਿੰਕਾਂ ਉਪਰ ਕਿਸੇ ਵੀ ਹਾਲਤ ਵਿੱਚ ਕਲਿੱਕ ਨਾ ਕਰੋ ਨਹੀਂ ਤਾਂ ਤੁਹਾਡੇ ਬੈਂਕ ਖਾਤਿਆਂ ਆਦਿ ਵਿੱਚੋਂ ਤੁਹਾਡੀ ਜਮਾਂ ਕੀਤੀ ਗਈ ਮਿਹਨਤ ਦੀ ਕਮਾਈ ਉਪਰ ਕੋਈ ਹੱਥ ਸਾਫ਼ ਕਰ ਜਾਵੇਗਾ ਅਤੇ ਤੁਸੀਂ ਦੇਖਦੇ ਹੀ ਰਹਿ ਜਾਓਗੇ।