ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ‘ਚ 49 ਅੰਕਾਂ ਦੀ ਤੇਜ਼ੀ

ਸਰਕਾਰ ਵੱਲੋਂ ਸੁਧਾਰ ਪ੍ਰੋਗਰਾਮ ਅੱਗੇ ਵਧਾਉਣ ਦੀ ਉਮੀਦ ਤੇ ਵਿਦੇਸ਼ੀ ਪੂੰਜੀ ਨਿਵੇਸ਼ ਬਰਕਰਾਰ ਰਹਿਣ ਦੇ ਕਾਰਨ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕਾਂਕ ਲਗਾਤਾਰ ਛੇਵੇਂ ਸਤਰ ‘ਚ ਤੇਜ਼ੀ ਬਰਕਰਾਰ ਰੱਖਦੇ ਹੋਏ ਅੱਜ ਸ਼ੁਰੂਆਤੀ ਕਾਰੋਬਾਰ ‘ਚ 49 ਅੰਕ ਚੜ੍ਹ ਗਿਆ। ਸੈਂਸੈਕਸ ‘ਚ ਪਿਛਲੇ 5 ਇਜਲਾਸਾਂ ‘ਚ 851. 71 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। ਸੂਚਕਾਂਕ ਅੱਜ ਦੇ ਕਾਰੋਬਾਰ ਚ 0. 18 ਫ਼ੀਸਦੀ ਚੜ੍ਹਕੇ 26, 900. 38 ਅੰਕ ‘ਤੇ ਪਹੁੰਚ ਗਿਆ। ਐਨਐਸਈ ਦਾ ਸੂਚਕਾਂਕ ਨਿਫਟੀ 0. 24 ਫ਼ੀਸਦੀ ਚੜ੍ਹਕੇ 8, 033. 85 ਅੰਕ ‘ਤੇ ਪਹੁੰਚ ਗਿਆ।