ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਵੱਲੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਲਸਿਲੇ ਵਾਰ ਹੋ ਰਹੀ ਬੇਅਦਬੀ ਦੀ ਘੋਰ ਨਿੰਦਾ

ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਟੀ ਪੁੱਕੀ ਵੱਲੋਂ ਪੰਜਾਬ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕਈ ਥਾਂ ਬੇਅਦਬੀ ਕੀਤੀ ਗਈ ਹੈ ਅਤੇ ਇਹ ਹੁਣ ਸਿਲਸਿਲੇ ਵਾਰ ਕਈ ਹੋਰ ਥਾਵਾਂ ਉਤੇ ਵੀ ਹੋ ਰਹੀ ਹੈ, ਦੀ ਘੋਰ ਨਿੰਦਾ ਕੀਤੀ ਹੈ। ਜਿਸ ਦਿਨ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਅਤੇ ਪੁਲਿਸ ਗੋਲੀ ਦੇ ਨਾਲ ਕੁਝ ਸਿੰਘਾਂ ਦੇ ਸ਼ਹੀਦ ਹੋਣ ਦਾ ਪਤਾ ਲੱਗਾ ਹੈ ਉਸ ਦਿਨ ਤੋਂ ਗੁਰਦੁਆਰਾ ਸਾਹਿਬ ਟੀ ਪੁੱਕੀ ਵਿਖੇ ਰੋਜ਼ਾਨਾ ਸ਼ਾਮ ਨੂੰ ਸੰਗਤ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਹੋ ਰਹੀ ਹੈ। ਸ਼ਹੀਦ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਇਸ ਇਸ ਹਫਤੇ ਫਿਰ ਰੋਜ਼ਾਨਾ  ਸ਼ਾਮ ਨੂੰ ਪਾਠ ਤੇ ਅਰਦਾਸ ਹੋਵੇਗੀ। ਸ. ਬਲਜੀਤ ਸਿੰਘ ਬਾਧ ਹੋਰਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸੇ ਸਬੰਧ ਦੇ ਵਿਚ ਇਸ ਮੰਗਲਵਾਰ ਸ਼ਾਮ ਨੂੰ ਇਕ ਵਿਸ਼ੇਸ਼ ਸਮਾਗਮ ਵੀ ਰੱਖਿਆ ਗਿਆ ਹੈ ਜਿਸ ਵਿਚ ਸੰਗਤਾਂ ਰਲ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਗੀਆਂ ਅਤੇ ਭਾਈ ਸਾਹਿਬ ਕੀਰਤਨ ਤੇ ਵਿਚਾਰਾਂ ਕਰਨਗੇ। ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।